Ad-Time-For-Vacation.png

ਦੁੱਧ ਧੋਤੇ

ਉਂਜ ਤਾਂ 2017 ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਸੀ ਅਤੇ ਚੋਣ ਜਾਬਤਾ ਵੀ ਲਾਗੂ ਹੋ ਚੁੱਕਾ ਸੀ। ਇਕ ਗੂੰਗੀ ਕਬੱਡੀ ਵਾਲਾ ਸਿਆਸੀ ਖਿਡਾਰੀ ਪੰਜਾਬੀ ਗੱਭਰੂ ਨੂੰ ਹੱਥ ਛੱਡ ਕੇ ਕੈਂਚੀ ਮਾਰ ਰਿਹਾ ਸੀ, ਦੂਜੇ ਪਾਸੇ ਵਿਚਾਰੀ ਖੇਡ ਕਬੱਡੀ, ਪਿੰਡੋਂ ਕੱਢੀ ਬਠਿੰਡੇ ਵਾੜੀ, ਬੇਅੰਤ ਵਿਕਾਸ ਕਾਰਜ ਹੋਏ ਪਰ ਹਰ ਕਿਸੇ ਦੇ ਮਨ ਵਿਚ ਦੁਚਿੱਤੀ ਸੀ ਕਿ ਵੋਟ ਕਿਸ ਨੂੰ ਪਾਈ ਜਾਵੇ, ਝੰਡੀ ਕਿਸ ਦੀ ਲਗਾਈ ਜਾਵੇ, ਸਵੱਛ ਅਤੇ ਭਿ੍ਸ਼ਟਾਚਾਰ ਮੁਕਤ ਸਰਕਾਰ ਕਿਵੇਂ ਬਣਾਈ ਜਾਵੇ।

ਉਂਜ ਤਾਂ ਹਰ ਕਿਸੇ ਦਾ ਮੌਲਿਕ ਅਧਿਕਾਰੀ ਹੈ ਵੋਟ ਪਾਉਣਾ ਪਰ ਖਿਆਲੀ ਦੁਨੀਆ ਤੋਂ ਪਰੇ ਸੀ ਅਜੇ ਹਰ ਕੋਈ ਕਿਉਂਕਿ ਇਹ ਤਾਂ ਹਰ ਵਾਰ ਹੀ ਹੁੰਦਾ ਹੈ ਕਿ ਨਵੇਂ-ਨਵੇਂ ਚੋਣ ਵਾਅਦੇ ਕਰਕੇ, ਵੋਟਾਂ ਬਟੋਰ ਕੇ ਵੋਟਰਾਂ ਨੂੰ ਅੱਖੋਂ ਓਹਲੇ ਕੀਤਾ ਜਾਂਦਾ ਹੈ। ਇਕ ਵਾਰ ਉਮੀਦਵਾਰ ਜਿੱਤ ਗਿਆ ਤਾਂ ਸਮਝੋ ਜਨਤਾ ਹੱਥੋਂ ਗਿਆ। ਸਮਝੋ ਖੁਦਪ੍ਰਸਤ ਹੋ ਕੇ ਰਹਿ ਗਿਆ। ਹਰ ਕਿਸੇ ਦੀ ਅਪੀਲ-ਦਲੀਲ ਠੁਕਰਾਈ ਜਾਂਦੀ ਹੈ, ਸਮਝ ਨਹੀਂ ਆਉਂਦਾ ਕਿ ਇਹ ਰਾਜ ਸੱਤਾ ਦਾ ਨਸ਼ਾ ਕਿਹੋ ਜਿਹਾ ਹੈ, ਜਿਸ ਵਿਚੋਂ ਸਿਰਫ਼ ਹੈਂਕੜਬਾਜ਼ੀ ਝਲਕਦੀ ਹੈ।

ਹਰ ਛੋਟਾ-ਵੱਡਾ ਬਰਸਾਤੀ ਡੱਡੂ ਟਰੈਂ-ਟਰੈਂ ਕਰ ਰਿਹਾ ਹੈ, ਇਕ-ਦੂਜੇ ਉੱਪਰ ਚਿੱਕੜ ਉਛਾਲ ਰਿਹਾ ਹੈ। ਕਹਿੰਦਾ ਹੈ ਉਹ ਜੀ ਥਾਲੀ ਦਾ ਬੈਂਗਣ, ਉਹ ਜੀ ਨਸ਼ਾ ਤਸਕਰ, ਉਹ ਜੀ ਘਪਲੇਬਾਜ਼, ਉਹ ਜੀ ਉਹ, ਮੈਂ ਹਾਂ ਜੋ ਵੀ ਹਾਂ। ਭਾਈ ਵੀਰੋ ਆਪਾਂ ਤਾਂ ਇਹੀ ਕਹਾਂਗੇ, ਆਪਣਾ ਕੀਮਤੀ ਵੋਟ ਸੂਝਵਾਨ ਉਮੀਦਵਾਰ ਨੂੰ ਦਿਓ, ਪਹਿਲਾਂ ਨੇਤਾ ਜੀ ਵੰਡਦੇ ਨੇ, ਪੰਜਾਬੀਆਂ ਨੂੰ ਖੰਡ ਘਿਓ, ਵੋਟਾਂ ਲੈ ਜਾਓ ਜੀ ਸਦਕੇ ਹਜ਼ੂਰ ਤੇ ਫਿਰ ਰੱਬ ਆਸਰੇ ਛੱਡ ਦੇ ਓ ਕਿ ਕੌਡੀ ਬਾਡੀ ਖੇਡੋ। ਮੈਂ ਤਾਂ ਕਹਿਨਾਂ ਰਿਸ਼ਵਤਖੋਰੀ, ਘਪਲਿਆਂ ਦਾ ਜੂੜ ਵੱਢ ਦਿਓ, ਮਹਾਨ ਭਾਰਤ ਦੀਆਂ ਬੁਲੰਦੀਆਂ ਦੇ ਝੰਡੇ ਆਕਾਸ਼ੀਂ ਗੱਡ ਦਿਓ।

-ਬਾਬਾ ਬਿਕਰਮ ਸਿੰਘ ਔਜਲਾ

Share:

Facebook
Twitter
Pinterest
LinkedIn
matrimonail-ads
On Key

Related Posts

22 ਜੁਲਾਈ ਨੂੰ ਇਸ ਖ਼ਾਸ ਅੰਦਾਜ਼ ‘ਚ ਫ਼ਿਲਮੀ ਸਿਤਾਰੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਦੇਣਗੇ ਸ਼ਰਧਾਂਜਲੀ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਸੁਸ਼ਾਂਤ ਦੀ ਮੌਤ ‘ਤੇ ਅੱਜ

ਖੁਦਕੁਸ਼ੀਆਂ ਸਾਡਾ ਵਿਰਸਾ ਨਹੀ…

ਖੁਦਕੁਸ਼ੀ ਜਾਂ ਆਤਮ ਹੱਤਿਆ ਲਈ ਸਿੱਖੀ ‘ਚ ਕੋਈ ਥਾਂ ਨਹੀਂ, ਇਹ ਜੀਵਨ ਤੋਂ ਭੱਜਣ, ਕਾਇਰਤਾ ਅਤੇ ਕੁਦਰਤ ਦੇ ਹੁਕਮ ਦੀ ਸਿੱਧੀ ਅਵੱਗਿਆ ਹੈ। ਪ੍ਰੰਤੂ ਜਦੋਂ

ਹੈਂ ਇਹ ਕੀ ਦੇਖਦਾਂ ??

ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਿਆ ਹੋਇਆ, ਮਹਾਰਾਜੇ ਦੇ ਨਾਲ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੈਠੇ ਹਨ !! ਕੁੱਝ ਸਮਾਂ ਪਹਿਲਾਂ ਹੀ ਮਹਾਰਾਜੇ ਦਾ

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.