Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ ਮੋਦੀ-ਸ਼ਾਹ ਖਿਲਾਫ ਖੋਲ੍ਹਿਆ ਮੋਰਚਾ

By uscreative Published 1 min read

ਮੁੰਬਈ:ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਪ੍ਰਵੀਨ ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜੇਪੀ ਮੁਖੀ ਅਮਿਤ ਸ਼ਾਹ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸ਼ਿਵ ਸੈਨਾ ਨੇ ਕਿਹਾ ਹੈ ਕਿ ਤੋਗੜੀਆ ਵੱਲੋਂ ਲਾਏ ਗਏ ਹੱਤਿਆ ਦੀ ਸਾਜ਼ਿਸ਼ ਘੜਨ ਦੇ ਇਲਜ਼ਾਮਾਂ ਬਾਰੇ ਮੋਦੀ ਤੇ ਸ਼ਾਹ ਸਪਸ਼ਟੀਕਰਨ ਦੇਣ।ਸ਼ਿਵ ਸ਼ੈਨਾ ਨੇ ਆਪਣੇ ਰਸਾਲੇ ‘ਸਾਮਨਾ’ ਵਿੱਚ ਛਪੀ ਸੰਪਾਦਕੀ ਵਿੱਚ ਕਿਹਾ ਹੈ ਕਿ ਜਦੋਂ ਭਾਰਤ ਵਿੱਚ ਹਿੰਦੂਤਵ ਸਮਰਥਕ ਲੋਕਾਂ ਨੂੰ ਆਪਣੀ ਜਾਨ ਦੀ ਖਤਰਾ ਹੈ ਤਾਂ ਮੋਦੀ ਤੇ ਅਮਿਤ ਸ਼ਾਹ ਨੂੰ ਸਾਹਮਣੇ ਆ ਕੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ।ਸ਼ਿਵ ਸੈਨਾ ਨੇ ਕਿਹਾ ਹੈ ਕਿ ਮੋਦੀ ਸਰਕਾਰ ਆਉਣ ਮਗਰੋਂ ਐਲ.ਕੇ. ਅਡਵਾਨੀ ਸਣੇ ਕਈ ਲੋਕਾਂ ਦੀ ਆਵਾਜ਼ ਬੰਦ ਹੋ ਗਈ ਹੈ।ਕਾਬਲੇਗੌਰ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਲੀਡਰ ਪ੍ਰਵੀਨ ਤੋਗੜੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਾਜਿਸ਼ ਦਾ ਇਲਜ਼ਾਮ ਲਾਇਆ ਹੈ।ਤੋਗੜੀਆ ਨੇ ਗੁਜਰਾਤ ਦੇ ਜੁਆਇੰਟ ਕਮਿਸ਼ਨਰ ਜੇ.ਕੇ. ਭੱਟ ਤੇ ਪੀਐਮ ਮੋਦੀ ਦੀ ਕਾਲ ਡਿਟੇਲ ਜਨਤਕ ਕਰਨ ਦੀ ਮੰਗ ਕੀਤੀ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp