ਗੁਰਜੰਟ ਸਿੰਘ ਢੀਂਡਸਾ, ਮੂਣਕ

ਸਿਹਤ ਬਲਾਕ ਮੂਨਕ ਵਿਚ ਜਿਹੜੇ 0-5 ਸਾਲ ਦੇ ਬੱਚੇ ਤੇ ਗਰਭਵਤੀ ਅੌਰਤਾਂ ਕਿਸੇ ਕਾਰਨ ਸੰਪੂਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ, ਮਿਸ਼ਨ ਇੰਦਰਧਨੁਸ਼ ਤਹਿਤ ਵਿਸ਼ੇਸ਼ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਲੜੀ ਹੇਠ ਪਿੰਡ ਭੁਟਾਲ ਕਲਾਂ ਦੇ ਸਿਹਤ ਕੇਂਦਰ ‘ਚ ਬੱਚਿਆਂ ਤੇ ਗਰਭਵਤੀਆਂ ਦਾ ਟੀਕਾਕਰਨ ਕੈਂਪ ਲਾਇਆ ਗਿਆ। ਸਿਹਤ ਵਿਭਾਗ ਵੱਲੋਂ ਮਿਸ਼ਨ ਇੰਦਰਧਨੁਸ਼ ਪੋ੍ਗਰਾਮ ਤਹਿਤ ਟੀਕਾਕਰਨ ਦਾ ਪਹਿਲਾ ਰਾਊਂਡ 11 ਸੰਤਬਰ ਤੋ 16 ਸੰਤਬਰ ਤੱਕ, ਦੂਸਰਾ ਰਾਊਂਡ 9 ਅਕਤੂਬਰ ਤੋਂ 14 ਅਕਤੂਬਰ ਤੱਕ ਤੇ ਤੀਸਰਾ ਰਾਊਂਡ 20 ਨਵੰਬਰ ਤੋਂ 25 ਨਵੰਬਰ ਤੱਕ ਇਸ ਤਰਾਂ੍ਹ ਵੱਖ-ਵੱਖ ਸੈਂਟਰਾਂ ਤੇ ਸੈਸ਼ਨ (ਕੈਂਪ) ਲਾਏ ਜਾ ਰਹੇ ਹਨ। ਇਸ ਮੌਕੇ ਸਿਹਤ ਕਰਮੀ ਗੁਰਸੇਵਕ ਸਿੰਘ ਅਤੇ ਮੈਡਮ ਪਰਮਜੀਤ ਕੌਰ ਆਦਿ ਹਾਜ਼ਰ ਸਨ।