Skip to content
Tuesday, November 3, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਟਾਈਮਜ਼ ਦੀ ਸੂਚੀ ਵਿਚ ਮੋਦੀ ਨੂੰ ਜਗ੍ਹਾ ਨਾ ਮਿਲੀ

By Admin Published 2 min read

ਨਿਊਯਾਰਕ: ਦੁਨੀਆਂ ਦੇ ਪ੍ਰਸਿੱਧ ਆਗੂਆਂ ‘ਚ ਸ਼ਾਮਲ ਅਤੇ ਸੋਸ਼ਲ ਮੀਡੀਆ ਦੇ ਲਗਭਗ ਹਰ ਪਲੇਟਫ਼ਾਰਮ ‘ਤੇ ਸੱਭ ਤੋਂ ਅੱਗੇ ਰਹਿਣ ਵਾਲੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ ‘ਚ ਟਾਈਮਜ਼ ਮੈਗਜ਼ੀਨ ਦੇ ਰੀਡਰ ਪੋਲ ਵਿਚ ਇਕ ਵੀ ਵੋਟ ਨਹੀਂ ਪਈ। ਟਾਈਮਜ਼ ਮੈਗਜ਼ੀਨ ਨੇ ਦੁਨੀਆਂ ਦੇ 100 ਸੱਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਬਣਾਉਣ ਲਈ ਇਕ ਆਨਲਾਈਨ ਸਰਵੇ ਕਰਵਾਇਆ ਸੀ। ਦੂਜੇ ਪਾਸੇ ਹਮੇਸ਼ਾ ਵਿਵਾਦਾਂ ‘ਚ ਰਹਿਣ ਵਾਲੇ ਫ਼ਿਲੀਪੀਨਜ਼ ਦੇ ਰਾਸ਼ਟਰਪਤੀ ਦੁਤਰਤੇ ਨੂੰ ਟਾਈਮਜ਼ ਮੈਗਜ਼ੀਨ ਦੇ ਰੀਡਰ ਪੋਲ ‘ਚ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ‘ਚ ਪਹਿਲੀ ਥਾਂ ਮਿਲੀ ਹੈ। ਦੁਤਰਤੇ ਟਾਈਮਜ਼ 100 ਰੀਡਰ ਪੋਲ ‘ਚ ਲਗਾਤਾਰ ਅੱਗੇ ਰਹੇ ਹਨ। ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ ‘ਚ ਇਕ ਵੀ ਵੋਟ ਨਹੀਂ ਪਈ।

ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਅਤੇ ਕਈ ਲੋਕਾਂ ਵਿਰੁਧ ਟਿਪਣੀਆਂ ਕਰਨ ਵਾਲੇ ਦੁਤਰਤੇ ਨੂੰ ਐਤਵਾਰ ਨੂੰ ਬੰਦ ਹੋਈ ਵੋਟਿੰਗ ਵਿਚ ‘ਹਾਂ’ ‘ਚ 5 ਫ਼ੀ ਸਦੀ ਵੋਟਾਂ ਮਿਲੀਆਂ। ਮੋਦੀ ਦਾ ਨਾਂ ਵੀ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ‘ਚ ਸੰਭਾਵਤ ਉਮੀਦਵਾਰ ਵਜੋਂ ਸ਼ਾਮਲ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਕੋਈ ਵੋਟ ਨਹੀਂ ਮਿਲੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 3 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ। ਪੋਪ ਫ਼ਰਾਂਸਿਸ, ਬਿਲ ਗੇਟਸ ਅਤੇ ਮਾਰਕ ਜ਼ੁਕਰਬਰਗ ਨੂੰ ਵੀ 3 ਫ਼ੀ ਸਦੀ ਵੋਟਾਂ ਮਿਲੀਆਂ ਜਦਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2 ਫ਼ੀ ਸਦੀ ਵੋਟਾਂ ਮਿਲੀਆਂ। ਇਨ੍ਹਾਂ ਤੋਂ ਇਲਾਵਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਗਾਇਕਾ ਰਿਹਾਨਾ ਅਤੇ ਐਮਾ ਸਟੋਨ ਨੂੰ ਵੀ 2 ਫ਼ੀ ਸਦੀ ਵੋਟਾਂ ਮਿਲੀਆਂ। ਪੋਲ ‘ਚ ਵਿਖਾਇਆ ਗਿਆ ਕਿ ਮੋਦੀ ਤੋਂ ਇਲਾਵਾ ਮਾਈਕ੍ਰੋਸਾਫ਼ਟ ਦੇ ਸੀ.ਈ.ਓ. ਸਤਿਆ ਨਡੇਲਾ, ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਸੀਨ ਸਪਾਈਸਰ, ਅਮਰੀਕੀ ਰਾਸ਼ਟਰਪਤੀ ਦੀ ਧੀ ਇਵਾਂਕਾ ਅਤੇ ਉਨ੍ਹਾਂ ਦੇ ਪਤੀ ਜਾਰੇਡ ਕੁਸ਼ਨੇਰ ਦੇ ਪੱਖ ‘ਚ ਇਕ ਵੀ ਵੋਟ ਨਹੀਂ ਪਈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp