Skip to content
Wednesday, October 28, 2026 9°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

‘ਟਾਈਗਰ’ ਬਣਾਉਣ ਵਿੱਚ ਇਹ ਸੀ ਸਭ ਤੋਂ ਵੱਡੀ ਮੁਸ਼ਕਲ

By Admin Published 1 min read

ਚੰਡੀਗੜ੍ਹ: ਸਿੱਪੀ ਗਿੱਲ ਦੀ ਆਉਣ ਵਾਲੀ ਫਿਲਮ ‘ਟਾਈਗਰ’ ਦਾ ਨਿਰਦੇਸ਼ਨ ਸਰਤਾਜ ਸਿੰਘ ਪੰਨੂ ਨੇ ਕੀਤਾ ਹੈ। ਸਰਤਾਜ ਦੀ ਇਹ ਪਹਿਲੀ ਪੰਜਾਬੀ ਫਿਲਮ ਹੈ ਜਿਨ੍ਹਾਂ ਨੇ ਇਸ ਤੋਂ ਪਹਿਲਾਂ ‘ਨਾਨਕ ਸ਼ਾਹ ਫਕੀਰ’ ਬਣਾਈ ਸੀ। ਸਰਤਾਜ ਮੁਤਾਬਕ ਪਿਛਲੀ ਫਿਲਮ ਦੇ ਮੁਕਾਬਲੇ ਉਨ੍ਹਾਂ ਨੂੰ ਬਜਟ ਦੀ ਕਾਫੀ ਸਮੱਸਿਆ ਆਈ। ਉਨ੍ਹਾਂ ਕਿਹਾ, ‘ਨਾਨਕ ਸ਼ਾਹ ਫਕੀਰ’ ਵਿੱਚ ਬਜਟ ਭਰਮਾਰ ਵਿੱਚ ਸੀ ਪਰ ਪੰਜਾਬੀ ਸਿਨੇਮਾ ਵਿੱਚ ਉਨ੍ਹਾਂ ਖੁੱਲ੍ਹਾ ਬਜਟ ਨਹੀਂ ਮਿਲਦਾ। ਸੋ ਘੱਟ ਬਜਟ ਵਿੱਚ ਇੱਕ ਕਹਾਣੀ ਨੂੰ ਵੱਖਰੇ ਢੰਗ ਨਾਲ ਕਹਿਣਾ ਸਭ ਤੋਂ ਵੱਡੀ ਚੁਨੌਤੀ ਸੀ। ਸਰਤਾਜ ਦਾ ਮੰਨਣਾ ਹੈ ਕਿ ਜੇ ਇਹ ਨਿਰਦੇਸ਼ਕ ਖੁਦ ਨੂੰ ਚੈਲੇਂਜ ਕਰਦਾ ਰਹੇ ਤਾਂ ਹੀ ਉਹ ਕੁਝ ਸਿੱਖ ਸਕਦਾ ਹੈ। ਉਨ੍ਹਾਂ ਕਿਹਾ, ਕਈ ਨਿਰਦੇਸ਼ਕ ਸੇਮ ਕਹਾਣੀ ਨਾਲ ਨਵੀਂ ਫਿਲਮ ਬਣਾਉਂਦੇ ਹਨ ਨਵੇਂ ਅਦਾਕਾਰ ਲੈ ਕੇ ਪਰ ਮੇਰੇ ਲਈ ਖੁਦ ਨੂੰ ਚੁਨੌਤੀ ਦੇਣਾ ਬੇਹੱਦ ਜ਼ਰੂਰੀ ਹੈ। ਅਧਿਆਤਮਕ ਫਿਲਮ ਬਣਾਉਣਾ ਸਭ ਤੋਂ ਔਖਾ ਹੈ ਪਰ ਮੈਂ ਐਕਸ਼ਨ ਵੀ ਕਰਨਾ ਚਾਹੁੰਦਾ ਸੀ।

ਸਰਤਾਜ ਨੇ ਆਪਣੀ ਪਹਿਲੀ ਹਿੰਦੀ ਫਿਲਮ ‘ਸੋਚ ਲੋ’ ਵਿੱਚ ਅਦਾਕਾਰੀ ਵੀ ਕੀਤੀ ਸੀ ਪਰ ਉਨ੍ਹਾਂ ਮੁਤਾਬਕ ਉਹ ਸਿਰਫ ਇੱਕ ਮਜਬੂਰੀ ਸੀ। ਪੰਜਾਬੀ ਸਿਨੇਮਾ ਲਈ ਉਹ ਆਪਣੀ ਚੰਗੀ ਲੁੱਕਸ ਨੂੰ ਛੱਡ ਕੇ ਆਪਣੇ ਤੇਜ਼ ਦਿਮਾਗ ਦਾ ਵੱਧ ਇਸਤੇਮਾਲ ਕਰਨਾ ਪਸੰਦ ਕਰਨਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp