Skip to content
Wednesday, October 28, 2026 9°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

‘ਕਬਾਲੀ’ ਤੋਂ ਬਹੁਤ ਪਿੱਛੇ ਰਹਿ ਗਏ ‘ਸੁਲਤਾਨ’

By Admin Published 1 min read

ਮੁੰਬਈ: ਰਜਨੀਕਾਂਤ ਦੀ ਫਿਲਮ ‘ਕਬਾਲੀ’ ਨੇ ‘ਸੁਲਤਾਨ’ ਨੂੰ ਪਿੱਛੇ ਛੱਡ ਦਿੱਤਾ ਹੈ। ‘ਸੁਲਤਾਨ’ ਤੋਂ ਦੋ ਹਫਤੇ ਬਾਅਦ ਰਿਲੀਜ਼ ਹੋਈ ਰਜਨੀਕਾਂਤ ਦੀ ਫਿਲਮ ਨੇ ਹੁਣ ਤੱਕ ਦੇ ਸਾਰੇ ਬਿਜ਼ਨੈੱਸ ਰਿਕਾਰਡ ਤੋੜ ਦਿੱਤੇ ਹਨ। ਫਿਲਮ ਹੁਣ ਤੱਕ 650 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਚੁੱਕੀ ਹੈ ਤੇ ਅਜੇ ਵੀ ਬੌਕਸ ਆਫਿਸ ‘ਤੇ ਬਰਕਰਾਰ ਹੈ। ਹਾਲਾਂਕਿ ਸਲਮਾਨ ਖਾਨ ਦੀ ‘ਸੁਲਤਾਨ’ 500 ਕਰੋੜ ਦੇ ਨੇੜੇ ਹੈ।75 ਕਰੋੜ ਦੇ ਬਜਟ ‘ਤੇ ਬਣੀ ਕਬਾਲੀ ਨੇ ਪਹਿਲੇ ਦਿਨ ਹੀ ਰਿਕਾਰਡ ਤੋੜ ਦਿੱਤੇ ਸਨ। ਫਿਲਮ ਦੀ ਟੀਮ ਅਨੁਸਾਰ ‘ਕਬਾਲੀ’ ਨੇ ਪਹਿਲੇ ਦਿਨ ਹੀ 250 ਕਰੋੜ ਰੁਪਏ ਕਮਾ ਲਏ ਸਨ। ਉੱਤਰ ਭਾਰਤ ਵਿੱਚੋਂ ਹੀ ਫਿਲਮ ਨੇ 150 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਲਿਆ ਹੈ।ਰਜਨੀਕਾਂਤ ਦਾ ਬੌਕਸ ਆਫਿਸ ਰਿਕਾਰਡ ਤੋੜਣਾ ਕੋਈ ਨਵੀਂ ਗੱਲ ਨਹੀਂ ਹੈ ਪਰ ‘ਕਬਾਲੀ’ ਨਾਲ ਤਾਂ ਜਿਵੇਂ ਹੜ੍ਹ ਹੀ ਆ ਗਿਆ ਹੈ। ਵੇਖਣਾ ਹੋਏਗਾ ਕਿ ਫਿਲਮ ਕੁੱਲ ਮਿਲਾ ਕੇ ਕਿੰਨੇ ਕਰੋੜ ਦਾ ਬਿਜ਼ਨੈੱਸ ਕਰ ਜਾਂਦੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp