Ad-Time-For-Vacation.png

ਜੇ ਆਪ ਸਿੱਖੀ ਵਿਚ ਪੂਰਾ ਹੋਵੇ

ਕੁਝ ਸਾਲ ਪਹਿਲਾਂ ਦੀ ਗੱਲ ਹੈ।ਇਤਿਹਾਸਕ ਗੁਰਦਵਾਰਾ ਪਾਤਸ਼ਾਹੀ ਨੌਵੀਂ ਤੋਂ ਕਾਫ਼ੀ ਸਾਰੀ ਸੰਗਤ ਨੇ ਪ੍ਰਭਾਤ ਫੇਰੀ ਸ਼ੁਰੂ ਕੀਤੀ। ਕਹਿਣ ਨੂੰ ਤਾਂ ਇਹ ਪ੍ਰਭਾਤ ਫੇਰੀ ਸੀ, ਪਰ ਇਹ ਸ਼ੁਰੂ ਰਾਤ ਦੇ ਦੋ ਵਜੇ ਕੀਤੀ ਗਈ। ਜਦ ਇਹ ਸੰਗਤ ਬੱਸ ਅੱਡੇ ਪਹੁੰਚੀ ਤਾਂ ਵੇਖਿਆ ਕਿ ਇਨ੍ਹਾਂ ਸੰਗਤਾਂ ਨੇ ਗੁਰੂ ਤੇਗ਼ ਬਹਾਦਰ ਦੀ ਤਸਵੀਰ ਰਿਕਸ਼ਾ ਰੇਹੜੀ ਵਿਚ ਸਜਾਈ ਹੋਈ ਸੀ। ਇਕ ਸੱਜਣ ਨੇ ਵੱਡਾ ਨਿਸ਼ਾਨ ਸਾਹਿਬ ਚੁਕਿਆ ਹੋਇਆ ਸੀ। ਢੋਲਕੀ, ਵਾਜੇ ਅਤੇ ਛੈਣਿਆਂ ਸਮੇਤ ਸਪੀਕਰ ਲਗਾ ਕੇ ਉੱਚੀ ਆਵਾਜ਼ ਵਿਚ ਸ਼ਬਦ ਪੜ੍ਹੇ ਜਾ ਰਹੇ ਸਨ। ਇਹ ਵਰਤਾਰਾ ਤਾਂ ਆਮ ਹੀ ਸੀ ਜੋ ਲਗਭਗ ਅਜਿਹੇ ਸਾਰੇ ਸਮਾਗਮਾਂ ਵਿਚ ਹਰ ਥਾਂ ਹੁੰਦਾ ਹੀ ਹੈ। ਪਰ ਮੇਰੇ ਲਈ ਇਹ ਗੱਲ ਅਚੰਭੇ ਵਾਲੀ ਸੀ ਕਿ ਕਈ ਸਿੱਖ ਗੁਰੂ ਸਾਹਿਬ ਦੀ ਤਸਵੀਰ ਨੂੰ ਰੁਪਇਆਂ ਨਾਲ ਮੱਥਾ ਟੇਕ ਰਹੇ ਸਨ। ਇਥੇ ਇਸ ਮਸਲੇ ਬਾਰੇ ਕਿੰਤੂ-ਪ੍ਰੰਤੂ ਕਰਨਾ ਮੈਂ ਮੁਨਾਸਬ ਨਾ ਸਮਝਿਆ ਅਤੇ ਅਪਣਾ ਗੁੱਭ-ਗੁਭਾਟ ਅੰਦਰ ਹੀ ਸਮੇਟ ਕੇ ਘਰ ਵਾਪਸ ਮੁੜ ਆਇਆ।ਕੁੱਝ ਦਿਨ ਬਾਅਦ ਨਿਸ਼ਾਨ ਸਾਹਿਬ ਚੁੱਕਣ ਵਾਲੇ ਸ਼ਖ਼ਸ ਨਾਲ ਮੇਰੀ ਮੁਲਾਕਾਤ ਹੋ ਗਈ ਤਾਂ ਮੈਂ ਉਸ ਨੂੰ ਕਿਹਾ ਰਿਕਸ਼ਾ ਰੇਹੜੀ ਵਿਚ ਗੁਰੂ ਸਾਹਿਬ ਦੀ ਤਸਵੀਰ ਰੱਖ ਕੇ ਮੱਥਾ ਟੇਕਣ ਦਾ ਸਬੱਬ ਬਣਾਉਣਾ ਸਿੱਖ ਸਿਧਾਂਤਾਂ ਦੇ ਉਲਟ ਹੈ। ਇਹ ਮੂਰਤੀ ਪੂਜਾ ਹੈ। ਜੇ ਅੰਮ੍ਰਿਤਧਾਰੀ ਸਿੱਖ ਹੀ ਅਜਿਹਾ ਕਰਦੇ ਹੋਣ ਤਾਂ ਇਹ ਤਰਸਯੋਗ ਹਾਲਤ ਹੈ। ਹਾਲੇ ਮੈਂ ਅਪਣੀ ਗੱਲ ਪੂਰੀ ਵੀ ਨਹੀਂ ਸੀ ਕਿ ਕੀਤੀ ਕਿ ਉਹ ਚਾਰੇ ਪੈਰ ਚੁੱਕ ਕੇ ਮੈਨੂੰ ਪੈ ਪਿਆ। ਬੜੇ ਜੋਸ਼ ਵਿਚ ਆ ਕੇ ਕਹਿੰਦਾ, ”ਜੇ ਬੰਦਾ ਆਪ ਸਿੱਖੀ ਵਿਚ ਪੂਰਾ ਹੋਵੇ ਤਾਂ ਸਿੱਖੀ ਦੀ ਗੱਲ ਕਰੇ।” ਪੂਰੇ ਸ਼ਾਂਤ ਸੁਭਾਅ ਵਿਚ ਉਸ ਦੀ ਗੱਲ ਨੂੰ ਮੈਂ ਪੂਰੀ ਗੰਭੀਰਤਾ ਨਾਲ ਲਿਆ ਤੇ ਚੁੱਪ ਕਰ ਗਿਆ।

ਦੀਵਾਲੀ ਵਾਲੇ ਦਿਨ ਉਹ ਅਪਣੀ ਖਾਦ-ਬੀਜਾਂ ਦੀ ਦੁਕਾਨ ਅੱਗੇ ਝਾੜੂ ਲਗਾ ਰਿਹਾ ਸੀ। ਬਦਲਾ ਲੈਣ ਦੀ ਭਾਵਨਾ ਵਿਚ ਮੈਂ ਉਸ ਨੂੰ ਕਿਹਾ ਕਿ ਫਲਾਣੇ ਵੇਲੇ ਤੂੰ ਮੈਨੂੰ ਇਸ ਤਰ੍ਹਾਂ ਕਿਹਾ ਸੀ। ਝਾੜੂ ਫੇਰਨਾ ਛੱਡ ਕੇ ਠਠੰਬਰ ਗਿਆ।

”ਹਾਂ… ਸਿੰਘਾ?”

ਮੈਂ ਕਿਹਾ, ”ਤੂੰ ਮੈਨੂੰ ਕਿਹਾ ਸੀ ਕਿ ‘ਜੇ ਆਪ ਬੰਦਾ ਸਿੱਖੀ ਵਿਚ ਪੂਰਾ ਹੋਵੇ ਤਾਂ ਸਿੱਖੀ ਦੀ ਗੱਲ ਕਰੇ।’ ਤੂੰ ਤਾਂ ਸਿੱਖੀ ਵਿਚ ਪੂਰਾ ਹੈਂ। ਸਹਿਜ ਤੌਰ ਤੇ ਵੇਖਣ ਲਈ ਕੋਈ ਘਾਟ ਨਹੀਂ ਦਿਸਦੀ। ਪਰ ਮੈਂ ਅੱਜ ਵੇਖਣੈ ਤੂੰ ਸਿੱਖੀ ਤੇ ਕਿੰਨਾ ਪਹਿਰਾ ਦਿੰਨੈ, ਸਿੱਖੀ ਬਾਣਾ ਪਹਿਨ ਕੇ ਸਿੱਖ ਸਿਧਾਂਤਾਂ ਦੀ ਹੇਠੀ ਕਰਨ ਵਾਲੇ ਪ੍ਰਾਣੀਆਂ ਨਾਲ ਤੂੰ ਕਿਵੇਂ ਸਿਝਦੈਂ।” ਏਨਾ ਸੁਣ ਕੇ ਉਸ ਦੇ ਸਿਰ ਉਤੇ ਸੌ ਘੜਾ ਪਾਣੀ ਦਾ ਪੈ ਗਿਆ। ਚੁੱਪ-ਚਪੀਤਾ ਝਾੜੂ ਦੀਆਂ ਤੀਲਾਂ ਨੂੰ ਤਾਸ਼ ਦੇ ਪਤਿਆਂ ਵਾਂਗ ਠੋਕ ਰਿਹਾ ਸੀ। ਅਖ਼ੀਰ ਵਿਚ ਹੌਸਲਾ ਕਰ ਕੇ ਬੋਲਿਆ, ”ਦੱਸ ਮੈਂ ਕੀ ਕਰਾਂ?” ਮੈਂ ਉਸ ਨੂੰ ਠਰੰਮੇ ਨਾਲ ਕਿਹਾ, ”ਤੂੰ ਕਰਨਾ ਕੁੱਝ ਨਹੀਂ, ਬੱਸ ਦੋ-ਤਿੰਨ ਕਿੱਲਿਆਂ ਦੀ ਬਾਹੀ ਤੁਰ ਕੇ ਮੇਰੇ ਨਾਲ ਜਾਣੈ ਜਿਥੇ ਸਿੱਖੀ ਬਾਣੇ ਵਾਲੀਆਂ ਬੀਬੀਆਂ ਮੜ੍ਹੀ ਨੂੰ ਮੱਥਾ ਟੇਕ ਰਹੀਆਂ ਨੇ। ਉਨ੍ਹਾਂ ਵਲੋਂ ਸਿੱਖੀ ਬਾਣਾ ਪਹਿਨ ਕੇ ਸਿੱਖੀ ਦੀ ਹੇਠੀ ਕਰਨ ਬਾਰੇ ਪੁੱਛ-ਪੜਤਾਲ ਤਾਂ ਮੈਂ ਹੀ ਕਰਾਂਗਾ। ਤੂੰ ਤਾਂ ਸਿਰਫ਼ ਕੋਲ ਹੀ ਖੜਨੈ। ਤੂੰ ਸਿੱਖੀ ਵਿਚ ਪੂਰਾ ਹੈਂ, ਨਾਲ ਹੀ ਪੰਚਾਇਤ ਮੈਂਬਰ ਵੀ ਏਂ। ਤੇਰਾ ਪ੍ਰਭਾਵ ਚੰਗਾ ਪਵੇਗਾ ਕਿ ਉਹ ਕੀ ਗ਼ਲਤ ਕਰ ਰਹੀਆਂ ਹਨ। ਭੁੱਲੇ ਭਟਕੇ ਨੂੰ ਸਿੱਧੇ ਰਸਤੇ ਪਾਉਣਾ ਪੁੰਨ-ਦਾਨ ਦਾ ਕੰਮ ਹੁੰਦੈ। ਮੈਨੂੰ ਸਿਰਫ਼ ਤੇਰੀ ਉਥੇ ਹਾਜ਼ਰੀ ਹੀ ਚਾਹੀਦੀ ਹੈ। ਤੇਰੀ ਪਿੰਡ ਵਿਚ ਚੰਗੀ ਮਾਨਤਾ ਹੈ।” ਮੇਰੇ ਨਾਲ ਤੁਰਨ ਦੀ ਥਾਂ ਉਹ ਮੈਨੂੰ ਹੀ ਸੁਝਾਅ ਦੇਣ ਲੱਗ ਪਿਆ, ”ਕਿਸ-ਕਿਸ ਨੂੰ ਸੁਧਾਰਾਂਗੇ? ਦੁਨੀਆਂ ਨੇ ਤਾਂ ਵੱਡੇ-ਵੱਡੇ ਲੋਕਾਂ ਨੂੰ ਨਹੀਂ ਬਖ਼ਸ਼ਿਆ ਬੱਸ ਏਥੇ ਹੀ ਮਸਲਾ ਠੱਪ ਕਰ ਦੇ। ਕਿਉਂ ਗੱਲ ਅੱਗੇ ਵਧਾਉਣੀ ਏ। ਚਲ ਜਿਵੇਂ ਮੈਥੋਂ ਕਿਹਾ ਗਿਆ ਤਾਂ ਕਿਹਾ ਗਿਆ।”ਦੁਕਾਨ ਮੂਹਰੇ ਸਾਡੀ ਅਜੇ ਇਹ ਵਾਰਤਾਲਾਪ ਚਲ ਹੀ ਰਹੀ ਸੀ ਕਿ ਮੱਥਾ ਟੇਕਣ ਵਾਲੀਆਂ ਬੀਬੀਆਂ ਤੇਜ਼ ਕਦਮ ਚਲਦੀਆਂ ਹੋਈਆਂ ਅਪਣੇ ਘਰਾਂ ਨੂੰ ਮੁੜ ਗਈਆਂ ਅਤੇ ਮੈਨੂੰ ਸਿਖਿਆ ਦੇਣ ਵਾਲੇ ਪੂਰੇ ਸਿੱਖ ਦਾ ਖਹਿੜਾ ਛੁਟ ਗਿਆ।

 

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਅੰਗਰੇਜ਼ਾਂ ਨਾਲ ਮਿਲ ਕੇ ਲੜੀ ਗਈ ਬ੍ਰਾਹਮਣਵਾਦੀ ਸਿਸਟਮ ਵਿਰੋਧੀ ਜੰਗ ਦਾ ਦਲਿਤਾਂ ਦਾ ਸਾਲਾਨਾ ਜ਼ਸਨ ਰਾਜੇਸ਼ ਜੋਸ਼ੀ, ਬੀਬੀਸੀ

ਜਿਸ ਈਸਟ ਇੰਡੀਆ ਕੰਪਨੀ ਦੇ ਰਾਜ ਨੂੰ ਖ਼ਤਮ ਕਰਨ ਲਈ 1857 ਵਿੱਚ ਲਗਭਗ ਪੂਰੇ ਹਿੰਦੁਸਤਾਨ ਵਿੱਚ ਗ਼ਦਰ ਮੱਚ ਗਿਆ ਹੋਵੇ, ਪਰ ਆਜ਼ਾਦ ਭਾਰਤ ਵਿੱਚ ਉਸੇ

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.