ਦਲਵਿੰਦਰ ਸਿੰਘ ਰਛੀਨ, ਰਾਏਕੋਟ : ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਧਾਰਮਿਕ ਮੁਕਾਬਲਿਆਂ ‘ਚ ਵਾਹ-ਵਾਹ ਖੱਟੀ ਹੈ।

ਗੁਰਮਤਿ ਪ੍ਰਚਾਰ ਟਰੱਸਟ ਵੱਲੋਂ ਪਿੰਡ ਫਰਵਾਲੀ (ਮਾਲੇਰਕੋਟਲਾ) ਵਿਖੇ ਸੂਬਾ ਪੱਧਰੀ ਗੁਰਬਾਣੀ ਕੰਠ ਤੇ ਲੜੀਵਾਰ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਸ਼ੁੱਧ ਉਚਾਰਣ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਰਗਾਂ ‘ਚ ਹਿੱਸਾ ਲੈਂਦਿਆਂ ਕੁੱਲ 9800 ਰੁਪਏ ਦੇ ਨਕਦ ਇਨਾਮ ਪ੍ਰਰਾਪਤ ਕੀਤੇ, ਇਨ੍ਹਾਂ ਮੁਕਾਬਲਿਆਂ ‘ਚ ਮਨਜੋਤ ਸਿੰਘ ਬੋਪਾਰਾਏ, ਅਰਜਨ ਸਿੰਘ ਬੱਸੀਆਂ, ਕਰਨਵੀਰ ਸਿੰਘ ਜੱਟਪੁਰਾ, ਜਸਨੂਰ ਸਿੰਘ, ਗੁਰਸਰਬਜੀਤ ਸਿੰਘ ਫੇਰੂਰਾਈ, ਗੁਰਨੂਰ ਕੌਰ ਬੱਸੀਆਂ, ਜਸਮਨ ਸਿੰਘ, ਗੁਰਵੀਰ ਕੌਰ ਬਿੰਜਲ, ਵਰਿੰਦਰ ਸਿੰਘ ਸ਼ਹਿਬਾਜ਼ਪੁਰਾ, ਸਿਮਰਨਜੀਤ ਕੌਰ ਬੱਸੀਆਂ, ਮਨਵੀਰ ਕੌਰ ਦੇਹੜਕਾ, ਗੁਰਜਾਪ ਸਿੰਘ ਬੱਸੀਆਂ, ਰਮਨਦੀਪ ਕੌਰ ਬੱਸੀਆਂ, ਹਰਨੂਰ ਕੌਰ ਬੱਸੀਆਂ ਨੇ 900 ਰੁਪਏ ਤੇ ਹਰਮਨ ਸਿੰਘ ਆਦਿ ਵਿਦਿਆਰਥੀਆਂ ਨੇ ਵੱਖ-ਵੱਖ ਨਕਦ ਇਨਾਮ ਹਾਸਲ ਕੀਤੇ।

ਸਕੂਲ ਪੁੱਜਣ ‘ਤੇ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਮੁਬਾਰਕਬਾਦ ਦਿੱਤੀ। ਇਸ ਸਮੇਂ ਹਰਪ੍ਰਰੀਤ ਕੌਰ ਸਿੱਧੂ, ਦਵਿੰਦਰਜੀਤ ਕੌਰ, ਵੀਰਾ ਕੌੜਾ, ਮਨਪ੍ਰਰੀਤ ਕੌਰ, ਸੁਖਦੀਪ ਕੌਰ, ਹਰਜੋਤ ਸਿੰਘ ਸਿੱਧੂ, ਕੁਲਵਿੰਦਰ ਸਿੰਘ, ਜਗਰੂਪ ਸਿੰਘ ਆਦਿ ਹਾਜ਼ਰ ਸਨ।