ਹੈਪੀ ਜੱਲ੍ਹਾ, ਪਾਇਲ : ਸਿੰਗਲ ਯੂਜ਼ ਪਲਾਸਟਿਕ ਖ਼ਿਲਾਫ਼ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਸਲ ਪਾਇਲ ਤੇ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਦੀ ਜੁਆਇੰਟ ਟੀਮ ਵੱਲੋਂ ਚੈਕਿੰਗ ਕੀਤੀ ਗਈ ਤੇ ਪਲਾਸਟਿਕ ਦੇ ਲਿਫਾਫੇ ਤੇ ਹੋਰ ਸਿੰਗਲ ਯੂਜ਼ ਪਲਾਸਟਿਕ ਨੂੰ ਜਬਤ ਕਰਕੇ ਚਲਾਨ ਕੱਟੇ ਗਏ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸਡੀਓ ਗਗਨਪ੍ਰਰੀਤ ਸਿੰਘ, ਜੇਈ ਜੈ ਸਿੰਘ, ਕਾਰਜ ਸਾਧਕ ਅਫਸਰ ਜਸਵੀਰ ਸਿੰਘ, ਸੈਨੇਟਰੀ ਇੰਸਪੈਕਟਰ ਅਸ਼ਵਨੀ ਕੁਮਾਰ, ਸੀਐੱਫ ਪ੍ਰਦੀਪ ਸਿੰਘ, ਮੋਟੀਵੇਟਰ ਸਿਮਰਨਜੀਤ ਸਿੰਘ, ਕੰਪਿਊਟਰ ਆਪਰੇਟਰ ਮਨਦੀਪ ਕੁਮਾਰ, ਰਾਕੇਸ਼ ਕੁਮਾਰ ਟੀਮ ‘ਚ ਸ਼ਾਮਲ ਸਨ। ਟੀਮ ਵੱਲੋਂ ਦੁਕਾਨਦਾਰਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ, ਕੱਪੜੇ ਦੀਆਂ ਥੈਲੀਆਂ ਵਰਤਣ ‘ਤੇ ਗਾਹਕਾਂ ਨੂੰ ਥੈਲਾ ਨਾਲ ਲਿਆਉਣ ਲਈ ਜਾਗਰੂਕ ਕੀਤਾ ਗਿਆ।


