Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡ.ਐਸ . ਪੀ. ਸਿੰਘ ਦਾ ਸਨਮਾਨ

By uscreative Published 1 min read

ਸਰ੍ਹੀ (ਰੂਪਿੰਦਰ ਖੈਰਾ ਰੂਪੀ)-ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ 3 ਸਤੰਬਰ 2016 ਦਿਨ ਸ਼ਨਿੱਚਰਵਾਰ ਨੂੰ 15437,ਫਰੇਜ਼ਰ ਹਾਈ ਵੇ, ਸਰ੍ਹੀ (ਸਟੂਡੀਓ 7 ਸੁੱਖੀ ਬਾਠ ਮੋਟਰਸ) ਵਿਖੇ ਬਾਅਦ ਦੁਪਹਿਰ 2 ਤੋਂ 5 ਵਜੇ ਤੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਭਾਰਤ ਤੋਂ ਆਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਅਤੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਡਾ. ਐਸ. ਪੀ. ਸਿੰਘ ਨਾਲ ਸਾਹਿਤਕ ਮਿਲਣੀ ਕੀਤੀ ਜਾਵੇਗੀ ਅਤੇ ਸਭਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਭ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਹੈ ।

ਇਸੇ ਹੀ ਸਥਾਨ ਤੇ ਸਭਾ ਦਾ ਮਾਸਿਕ ਇਕੱਠ ਸ਼ਨਿੱਚਰਵਾਰ 10 ਸਤੰਬਰ, 2016 ਬਾਅਦ ਦੁਪਹਿਰ 12:30 ਵਜੇ ਹੋਵੇਗਾ ਜਿਸ ਵਿਚ ਹਾਜਰ ਕਵੀ ਆਪਣੀਆਂ ਕਵਿਤਵਾਂ ਪੇਸ਼ ਕਰਨਗੇ। ਇਸ ਸਾਹਿਤਕ ਇਕੱਠ ਵਿੱਚ ਕੋਈ ਵੀ ਹਿੱਸਾ ਲੈ ਸਕਦਾ ਹੈ, ਨਵੇਂ ਮੈਂਬਰਾਂ ਅਤੇ ਨਵੀਆਂ ਰਚਨਾਵਾਂ ਦਾ ਅਸੀਂ ਹਮੇਸ਼ਾ ਸਵਾਗਤ ਕਰਦੇ ਹਾਂ। ਤੁਹਾਡਾ ਸਭ ਦਾ ਇੰਤਜ਼ਾਰ ਰਹੇਗਾ ।

ਸੰਪਰਕ:-ਰੂਪਿੰਦਰ ਖੈਰਾ ਰੂਪੀ_778 892 9731-

ਪ੍ਰਧਾਨ ਚਰਨ ਸਿੰਘ_778 564 0331

ਸਕਤੱਰ_ਪ੍ਰਿਤਪਾਲ ਗਿੱਲ_604 726 8410

uscreative Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp