ਸਪੋਰਟਸ ਡੈਸਕ, ਨਵੀਂ ਦਿੱਲੀ : IND vs PAK Playing 11: ਇੰਤਜ਼ਾਰ ਖਤਮ ਹੋਣ ਵਾਲਾ ਹੈ। ਅਹਿਮਦਾਬਾਦ ਦਾ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਇਤਿਹਾਸਕ ਮੈਚ ਦੀ ਮੇਜ਼ਬਾਨੀ ਲਈ ਤਿਆਰ ਹੈ। ਸਿਰਫ਼ ਇੱਕ ਰਾਤ ਬਾਅਦ ਟੀਮ ਇੰਡੀਆ ਆਈਸੀਸੀ ਵਿਸ਼ਵ ਕੱਪ 2023 ‘ਚ ਪਾਕਿਸਤਾਨ ਨਾਲ ਭਿੜੇਗੀ। ਲਗਾਤਾਰ ਦੋ ਮੈਚਾਂ ‘ਚ ਜਿੱਤ ਦਾ ਸਵਾਦ ਚੱਖਣ ਤੋਂ ਬਾਅਦ ਰੋਹਿਤ ਦੇ ਹੌਸਲੇ ਬੁਲੰਦ ਹਨ। ਇਸ ਦੇ ਨਾਲ ਹੀ ਬਾਬਰ ਆਜ਼ਮ ਐਂਡ ਕੰਪਨੀ ਨੇ ਸ਼੍ਰੀਲੰਕਾ ਖਿਲਾਫ ਰਿਕਾਰਡ ਜਿੱਤ ਦਰਜ ਕਰਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ।
ਕੀ ਸ਼ੁਭਮਨ ਗਿੱਲ ਦੀ ਵਾਪਸੀ ਹੋਵੇਗੀ?
ਟੀਮ ਇੰਡੀਆ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਸ਼ੁਭਮਨ ਗਿੱਲ ਦੀ ਸਿਹਤ ਹੈ। ਹਾਲਾਂਕਿ, ਗਿੱਲ ਡੇਂਗੂ ਤੋਂ ਠੀਕ ਹੋ ਗਏ ਹਨ ਤੇ ਅਹਿਮਦਾਬਾਦ ਵਿੱਚ ਟੀਮ ਵਿੱਚ ਸ਼ਾਮਲ ਗਏ ਹਨ। ਸ਼ੁਭਮਨ ਨੇ ਵੀਰਵਾਰ ਨੂੰ ਨੈੱਟ ‘ਤੇ ਇਕ ਘੰਟੇ ਤਕ ਬੱਲੇਬਾਜ਼ੀ ਦਾ ਅਭਿਆਸ ਵੀ ਕੀਤਾ ਪਰ ਉਹ 14 ਅਕਤੂਬਰ ਨੂੰ ਪਾਕਿਸਤਾਨ ਖਿਲਾਫ ਮੈਦਾਨ ‘ਤੇ ਉਤਰਨ ਲਈ ਪੂਰੀ ਤਰ੍ਹਾਂ ਫਿੱਟ ਹੈ ਜਾਂ ਨਹੀਂ, ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
ਕੀ ਟੀਮ ‘ਚ ਵਾਪਸੀ ਕਰਨਗੇ ਅਸ਼ਵਿਨ?
ਅਫਗਾਨਿਸਤਾਨ ਖਿਲਾਫ ਪਲੇਇੰਗ ਇਲੈਵਨ ‘ਚ ਰਵੀਚੰਦਰਨ ਅਸ਼ਵਿਨ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਮੌਕਾ ਦਿੱਤਾ ਗਿਆ ਸੀ। ਹਾਲਾਂਕਿ ਅਹਿਮਦਾਬਾਦ ‘ਚ ਮੰਨਿਆ ਜਾ ਰਿਹਾ ਹੈ ਕਿ ਅਸ਼ਵਿਨ ਪਾਕਿਸਤਾਨ ਖਿਲਾਫ ਪਲੇਇੰਗ ਇਲੈਵਨ ‘ਚ ਵਾਪਸੀ ਕਰ ਸਕਦੇ ਹਨ। ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਸਪਿਨਰਾਂ ਦੀ ਕਾਫੀ ਮਦਦ ਕਰਦੀ ਹੈ ਅਤੇ ਅਸ਼ਵਿਨ ਦਾ ਤਜਰਬਾ ਭਾਰਤ ਲਈ ਕਾਫੀ ਲਾਭਦਾਇਕ ਹੋ ਸਕਦਾ ਹੈ।
ਸਿਰਾਜ ਤੋਂ ਬਿਹਤਰ ਪ੍ਰਦਰਸ਼ਨ ਦੀ ਹੋਵੇਗੀ ਉਮੀਦ
ਮੁਹੰਮਦ ਸਿਰਾਜ ਅਫਗਾਨਿਸਤਾਨ ਖਿਲਾਫ ਕਾਫੀ ਮਹਿੰਗਾ ਸਾਬਤ ਹੋਇਆ। ਸਿਰਾਜ ਨੇ ਆਪਣੇ 9 ਓਵਰਾਂ ਦੇ ਸਪੈੱਲ ਵਿੱਚ 76 ਦੌੜਾਂ ਦਿੱਤੀਆਂ ਸਨ ਅਤੇ ਉਨ੍ਹਾਂ ਦੇ ਝੋਲੇ ਵਿੱਚ ਕੋਈ ਵਿਕਟ ਨਹੀਂ ਆਈ। ਹਾਲਾਂਕਿ ਪਿਛਲੇ ਮੈਚ ਨੂੰ ਛੱਡ ਕੇ ਸਿਰਾਜ ਹੋਰ ਮੈਚਾਂ ‘ਚ ਸ਼ਾਨਦਾਰ ਫਾਰਮ ‘ਚ ਨਜ਼ਰ ਆਏ ਹਨ।
IND vs PAK ਸੰਭਾਵੀ ਪਲੇਇੰਗ 11
ਟੀਮ ਇੰਡੀਆ ਸੰਭਾਵਿਤ ਪਲੇਇੰਗ 11: ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ/ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ, ਰਵਿੰਦਰ ਜਡੇਜਾ, ਹਾਰਦਿਕ ਪਾਂਡਿਆ, ਆਰ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।



