Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਕਿਹੋ ਜਿਹਾ ਹਿੰਦੂ ਦੇਸ਼ ਬਣਾ ਰਹੇ ਹਾਂ?

By uscreative Published 1 min read

ਮੱਧ ਪ੍ਰਦੇਸ਼ ਵਿਚ ਦੋ ਮੁਸਲਮਾਨ ਔਰਤਾਂ ਨੂੰ ਗਊ ਮਾਸ ਦਾ ਧੰਦਾ ਕਰਨ ਤੇ ਇਕ ਭੀੜ ਵਲੋਂ ਮਾਰਿਆ-ਕੁਟਿਆ ਗਿਆ। ਇਹ ਹਾਦਸਾ ਰੇਲਵੇ ਸਟੇਸ਼ਨ ਉਤੇ ਹੋਇਆ ਜਿਥੇ ਸੈਂਕੜੇ ਲੋਕ ਹਾਜ਼ਰ ਸਨ ਪਰ ਕੋਈ ਵੀ ਮਦਦ ਲਈ ਅੱਗੇ ਨਾ ਆਇਆ ਹਾਲਾਂਕਿ ਅਨੇਕਾਂ ਲੋਕ ਇਸ ਘਟਨਾ ਦਾ ਵੀਡੀਉ ਬਣਾਉਂਦੇ ਰਹੇ। ਪੁਲਿਸ ਵੀ ਕਾਫ਼ੀ ਦੇਰ ਤਕ ਔਰਤਾਂ ਦੀ ਕੁਟਮਾਰ ਵੇਖਦੀ ਰਹੀ। ਅਖ਼ੀਰ ਪੁਲਿਸ ਔਰਤਾਂ ਨੂੰ ਫੜ ਕੇ ਹਸਪਤਾਲ ਲੈ ਗਈ ਤੇ ਉਨ੍ਹਾਂ ਉਤੇ ਪਰਚਾ ਵੀ ਦਰਜ ਕਰ ਦਿਤਾ। ਕਿਸ ਤਰ੍ਹਾਂ ਦਾ ਦੇਸ਼ ਘੜਿਆ ਜਾ ਰਿਹਾ ਹੈ ਜਿਥੇ ਜਾਨਵਰ ਇਨਸਾਨ ਤੋਂ ਜ਼ਿਆਦਾ ਅਹਿਮੀਅਤ ਰਖਦੇ ਹਨ? ਸਿਰਫ਼ ਇਕ ਧਰਮ ਨੂੰ ਅੱਗੇ ਰੱਖਣ ਦੀ ਸੋਚ ਸੰਵਿਧਾਨ ਦੇ ਵਿਰੁਧ ਹੈ ਤੇ ਬਾਕੀ ਧਰਮਾਂ ਦੀ ਆਜ਼ਾਦੀ ‘ਤੇ ਰੋਕ ਲਾਉਂਦੀ ਹੈ। ਅੱਜ ਕਿਹੜਾ ਧਰਮ ਹੈ ਜੋ ਕਹਿੰਦਾ ਹੈ ਕਿ ਜਦ ਫਿਰਕੂ ਮਰਦਾਂ ਦੀ ਇਕ ਭੀੜ ਨਿਹੱਥੀਆਂ ਔਰਤਾਂ ਦੀ ਮਾਰਕੁਟ ਕਰ ਰਹੀ ਹੋਵੇ ਤਾਂ ਚੁਪਚਾਪ ਖੜੇ ਰਹਿ ਕੇ ਨਜ਼ਾਰੇ ਮਾਣੋ। ਗਊ-ਰਕਸ਼ਕਾਂ ਦੀ ਕੱਟੜਵਾਦੀ ਸੋਚ ਅੱਜ ਆਮ ਭਾਰਤੀ ਨੂੰ ਨਿਪੁੰਸਕ ਬਣਾ ਕੇ ਇਨਸਾਨੀਅਤ ਤੋਂ ਪਰੇ ਕਰ ਰਹੀ ਹੈ। -ਨਿਮਰਤ ਕੌਰ

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp