Skip to content
Tuesday, October 6, 2026 13°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਕਾਮਰੇਡਾਂ ਦਾ ਬੀ.ਜੇ.ਪੀ. ਦੇ ਵਿਰੋਧੀਆਂ ਨੂੰ ਖੁੱਲ੍ਹਾ ਸਰਮਥਨ

By Admin Published 1 min read

ਕਨੂਰ: ਕਾਂਗਰਸ ਨਾਲ ਹੱਥ ਮਿਲਾਉਣ ਨੂੰ ਲੈ ਕੇ ਕਮਿਊਨਿਸਟ ਪਾਰਟੀ ਆਫ ਇੰਡੀਆ (ਸੀ.ਪੀ.ਐਮ.) ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਹੁਣ ਤੱਕ ਇਸ ਗੱਲ ਦੇ ਖਿਲਾਫ ਖੜੇ ਪਾਰਟੀ ਦੇ ਸਾਬਕਾ ਸੈਕਟਰੀ ਪ੍ਰਕਾਸ਼ ਕਰਾਤ ਨੇ ਕਿਹਾ ਹੈ ਕਿ ਬੀ.ਜੇ.ਪੀ. ਨੂੰ ਹਰਾਉਣ ਲਈ ਪਾਰਟੀ ਨੂੰ ਜੋ ਕਰਨਾ ਪਵੇ ਅਸੀਂ ਕਰਾਂਗੇ। ਕਾਂਗਰਸ ਨੂੰ ਸਮਰਥਨ ਦੇਣ ਲਈ ਵੀ ਤਿਆਰ ਹਾਂ।

ਪਾਰਟੀ ਦੇ ਅਖ਼ਬਾਰ ‘ਪੀਪਲਜ਼ ਡੈਮੋਕ੍ਰੇਸੀ’ ਵਿੱਚ ਕਰਾਤ ਨੇ ਸੰਪਾਦਕੀ ਵਿੱਚ ਲਿਖਿਆ- ਉੱਤਰ ਪ੍ਰਦੇਸ਼ ਦੀ ਜ਼ਿਮਣੀ ਚੋਣ ਭਵਿੱਖ ਲਈ ਇੱਕ ਸਬਕ ਦਿੰਦੀ ਹੈ ਕਿ ਕਿਸ ਤਰ੍ਹਾਂ ਬੀ.ਜੇ.ਪੀ. ਨੂੰ ਹਰਾਇਆ ਜਾ ਸਕਦਾ ਹੈ। ਜੇਕਰ ਸਾਰੀਆਂ ਗ਼ੈਰ-ਭਾਜਪਾ ਪਾਰਟੀਆਂ ਇੱਕ ਹੋ ਜਾਂਦੀਆਂ ਹਨ ਤਾਂ ਬੀ.ਜੇ.ਪੀ. ਨੂੰ ਹਰਾਇਆ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਕਰਾਤ ਨੇ ਕੇਰਲ ਦੇ ਮੁੱਖ ਮੰਤਰੀ ਪੀ. ਵਿਜਅਨ ਸਣੇ ਪਾਰਟੀ ਦੇ ਵੱਡੇ ਲੀਡਰਾਂ ਦੇ ਨਾਲ ਪਾਰਟੀ ਸੈਕਟਰੀ ਸੀਤਾਰਾਮ ਯੇਚੁਰੀ ਦਾ ਕਾਂਗਰਸ ਨਾਲ ਹੱਥ ਮਿਲਾਉਣ ‘ਤੇ ਵਿਰੋਧ ਕੀਤਾ ਸੀ। ਪਾਰਟੀ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਇੱਕ ਡ੍ਰਾਫਟ ਤਿਆਰ ਕੀਤਾ ਸੀ ਜਿਸ ਵਿੱਚ ਕਾਂਗਰਸ ਦੇ ਨਾਲ ਹੱਥ ਮਿਲਾਉਣ ਦੀਆਂ ਉਮੀਦਾਂ ਨੂੰ ਖਾਰਜ ਕੀਤਾ ਗਿਆ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp