ਸੁਖਵਿੰਦਰ ਸਿੰਘ ਸਲੌਦੀ, ਖੰਨਾ : ਹਿਊਮਨ ਰਾਈਟਸ ਡਿਫੈਂਸ ਕਮੇਟੀ ਇੰਡੀਆ ਵੱਲੋਂ ਐਤਵਾਰ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਸੈਮੀਨਾਰ ਤੇ ਸਨਮਾਨ ਸਮਾਗਮ ਪੰਜਾਬ ਪ੍ਰਧਾਨ ਹਰੀਸ਼ ਭਾਂਬਰੀ ਦੀ ਅਗਵਾਈ ‘ਚ ਸੀਨੀਅਰ ਸਿਟੀਜ਼ਨ ਭਵਨ, ਖੰਨਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਜਨਤਾ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਵੱਖ-ਵੱਖ ਖੇਤਰਾਂ ਨਾਲ ਸਬੰਧਤ ਉੱਘੀਆਂ ਸ਼ਖਸੀਅਤਾਂ ਸ਼ਮੂਲੀਅਤ ਕਰਨਗੀਆਂ। ਸਮਾਗਮ ਦੌਰਾਨ ਸ਼ਹਿਰ ‘ਚ ਵੱਖ-ਵੱਖ ਖੇਤਰਾਂ ‘ਚ ਸਮਾਜ ਸੇਵਾ ਤੇ ਲੋਕ ਭਲਾਈ ਦੇ ਕਾਰਜ ਕਰ ਰਹੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਤੇ ਸਤਿਕਾਰਤ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

ਇਸ ਸਬੰਧ ‘ਚ ਹਿਊਮਨ ਰਾਈਟਸ ਡਿਫੈਂਸ ਕਮੇਟੀ ਇੰਡੀਆ ਦੇ ਅਹੁਦੇਦਾਰਾਂ ਵੱਲੋਂ ਸਿਵਲ ਕੋਰਟ ਖੰਨਾ ‘ਚ ਐਡਵੋਕੇਟਸ ਨੂੰ ਸਮਾਗਮ ‘ਚ ਸ਼ਮੂਲੀਅਤ ਕਰਨ ਲਈ ਸੱਦਾ ਪੱਤਰ ਵੀ ਦਿੱਤੇ ਗਏ। ਇਸ ਮੌਕੇ ਸੰਸਥਾ ਦੇ ਪੰਜਾਬ ਪ੍ਰਧਾਨ ਹਰੀਸ਼ ਭਾਂਬਰੀ, ਐਡ. ਰਾਹੁਲ ਭਾਂਬਰੀ, ਐਡ. ਰਾਘਵ ਸੂਦ, ਐਡ. ਮਾਣਿਕ ਸਹਿਗਲ, ਨਿਤਿਨ ਗੁਪਤਾ, ਦਵਿੰਦਰ ਕੌਰ ਆਦਿ ਹਾਜ਼ਰ ਸਨ।