ਸਟਾਫ ਰਿਪੋਰਟਰ, ਖੰਨਾ : ਸਰਕਾਰੀ ਪ੍ਰਰਾਇਮਰੀ ਸਕੂਲ ਚਾਵਾ ਵਿਖੇ ਐੱਨਆਰਆਈ ਇੰਦਰਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਬੂਟ ਭੇਟ ਕੀਤੇ ਗਏ।

ਪਿੰਡ ਚਾਵਾ ਦੀ ਇੰਦਰਜੀਤ ਕੌਰ ਪੁੱਤਰੀ ਗੁਰਮੀਤ ਸਿੰਘ ਸੰਧੂ ਜੋ ਕੈਨੇਡਾ ਰਹਿ ਰਹੇ ਹਨ ਪਰਿਵਾਰ ਨੇ ਹਰ ਸਾਲ ਦੀ ਤਰ੍ਹਾਂ ਆਪਣੀ ਨੇਕ ਕਮਾਈ ‘ਚੋਂ ਸਰਕਾਰੀ ਪ੍ਰਰਾਇਮਰੀ ਸਕੂਲ ਚਾਵਾਂ ਦੇ ਬੱਚਿਆਂ ਨੂੰ ਬੂਟ ਭੇਟ ਕੀਤੇ। ਉਨ੍ਹਾਂ ਵੱਲੋਂ ਬੱਚਿਆਂ ਲਈ ਕੀਤੇ ਗਏ ਇਸ ਭਲਾਈ ਦੇ ਕਾਰਜ ਲਈ ਸਕੂਲ ਮੁਖੀ ਅਜੀਤ ਪਾਲ ਸਿੰਘ ਨੇ ਵਿਸ਼ੇਸ਼ ਧੰਨਵਾਦ ਕੀਤਾ।

ਇਸ ਮੌਕੇ ਕੁਲਵੰਤ ਕੌਰ ਸੰਧੂ, ਸਰਪੰਚ ਸੁਖਵਿੰਦਰ ਸਿੰਘ, ਮੇਵਾ ਸਿੰਘ, ਪਰਮਿੰਦਰ ਕੌਰ ਹਾਜ਼ਰ ਸਨ।