ਸਟਾਫ ਰਿਪੋਰਟਰ, ਖੰਨਾ : ਏਆਈਜੀ (ਐਡਮਿਨ) ਪੰਜਾਬ ਹਰਪ੍ਰਰੀਤ ਸਿੰਘ ਨੇ ਖੰਨਾ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਸੰਵੇਦਨਸ਼ੀਲ ਥਾਵਾਂ ਦੀ ਜਾਂਚ ਕੀਤੀ ਤੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਸਭ ਤੋਂ ਪਹਿਲਾਂ ਏਆਈਜੀ ਰੇਲਵੇ ਸਟੇਸ਼ਨ ਪੁੱਜੇ, ਜਿੱਥੇ ਜਾਇਜ਼ਾ ਲੈਂਦੇ ਹੋਏ ਯਾਤਰੀਆਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਗਈ।
ਇਸ ਤੋਂ ਬਾਅਦ ਲਾਲਾ ਸਰਕਾਰੂ ਮੱਲ ਸਕੂਲ ‘ਚ ਬਣਾਈ ਗਈ ਸੰਘ ਸ਼ਾਖਾ ਦੀ ਜਾਂਚ ਦੌਰਾਨ ਪੁਲਿਸ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਡੀਐੱਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਡੀਜੀਪੀ ਦੀਆਂ ਹਦਾਇਤਾਂ ਤਹਿਤ ਏਆਈਜੀ ਹਰਪ੍ਰਰੀਤ ਸਿੰਘ ਦੀ ਅਗਵਾਈ ‘ਚ ਚੈਕਿੰਗ ਮੁਹਿੰਮ ਵਿੱਢੀ ਗਈ। ਉਨ੍ਹਾਂ ਨਾਲ ਡੀਐੱਸਪੀ ਖੰਨਾ ਰਾਜੇਸ਼ ਸ਼ਰਮਾ, ਐੱਸਐੱਚਓ ਸਿਟੀ ਹੇਮੰਤ ਮਲਹੋਤਰਾ ਤੇ ਐੱਸਐੱਚਓ ਸਿਟੀ 2 ਗੁਰਮੀਤ ਸਿੰਘ ਦੀ ਅਗਵਾਈ ‘ਚ ਪੁਲਿਸ ਟੀਮਾਂ ਮੌਜੂਦ ਸਨ।


