Skip to content
Tuesday, October 27, 2026 7°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਉਮੀਦ ਹੈ ਕਿ ਮੇਰੇ ‘ਤੇ ਬਣ ਰਹੀ ਫ਼ਿਲਮ ਮੈਨੂੰ ਚੰਗਾ ਕੋਚ ਦਿਵਾਏਗੀ : ਬੁਧੀਆ ਸਿੰਘ

By Admin Published 2 min read

ਮੁੰਬਈ,: ਦੇਸ਼ ਵਿਚ ਸੱਭ ਤੋਂ ਘੱਟ ਉਮਰ ਦੇ ਮੈਰਾਥਨ ਦੌੜਾਕ ਬਣ ਕੇ ਇਤਿਹਾਸ ਰਚਣ ਵਾਲੇ ਅਤੇ ਫਿਰ ਗੁਮਨਾਮੀ ਵਿਚ ਲਗਭਗ ਗੁਆਚ ਜਾਣ ਵਾਲੇ ਬੁਧੀਆ ਸਿੰਘ ਨੂੰ ਹੁਣ ਉਮੀਦ ਹੈ ਕਿ ਉਨ੍ਹਾਂ ਦੇ ਜੀਵਨ ‘ਤੇ ਬਣਨ ਵਾਲੀ ਫ਼ਿਲਮ ਉਨ੍ਹਾਂ ਦੇ ਕਰੀਅਰ ਨੂੰ ਮੁੜ ਤੋਂ ਰਫ਼ਤਾਰ ਦੇਵੇਗੀ। ਬੁਧੀਆ ਸਿੰਘ ਨੇ ਚਾਰ ਸਾਲ ਦੀ ਉਮਰ ਵਿਚ ਭੁਵਨੇਸ਼ਵਰ ਤੋਂ ਪੁਰੀ ਤਕ ਦੀ 65 ਕਿਲੋਮੀਟਰ ਦੀ ਦੂਰੀ ਨੂੰ ਸੱਤ ਘੰਟੇ ਅਤੇ ਦੋ ਮਿੰਟ ਵਿਚ ਦੌੜ ਕੇ ਤੈਅ ਕੀਤਾ ਸੀ। ਉਸ ਨੂੰ 2006 ਵਿਚ ਲਿਮਕਾ ਬੁਕ ਆਫ਼ ਰੀਕਾਰਡਜ਼ ਵਿਚ ਦੇਸ਼ ਦੇ ਸੱਭ ਤੋਂ ਘੱਟ ਉਮਰ ਦੇ ਮੈਰਾਥਨ ਦੌੜਾਕ ਵਜੋਂ ਸ਼ਾਮਲ ਕੀਤਾ ਗਿਆ ਸੀ। ਬੁਧੀਆ ਦੇ ਜੀਵਨ ‘ਤੇ ਬਣ ਰਹੀ ਫ਼ਿਲਮ ਦਾ ਨਾਮ ‘ਬੁਧੀਆ ਸਿੰਘ-ਬਾਰਨ ਟੂ ਰਨ’ ਹੈ, ਜਿਸ ਨੂੰ ਸੌਮੇਂਦਰ ਪਾਧੀ ਨੇ ਨਿਰਦੇਸ਼ਤ ਕੀਤਾ ਹੈ। ਬੁਧੀਆ ਨੇ ਕਿਹਾ ਕਿ ਉਹ ਇਹ ਜਾਣ ਕੇ ਬਹੁਤ ਖ਼ੁਸ਼ ਸਨ ਕਿ ਉਸ ‘ਤੇ ਇਕ ਫ਼ਿਲਮ ਬਣਾਈ ਜਾ ਰਹੀ ਹੈ ਅਤੇ ਇਸ ਵਿਚ ਉਸ ਦੇ ਕੋਚ ਦੀ ਭੂਮਿਕਾ ਵਿਚ ਮਨੋਜ ਵਾਜਪਾਈ ਹਨ। ਪੰਜ ਸਾਲ ਦੀ ਉਮਰ ਵਿਚ ਬੁਧੀਆਂ ਨੇ ਅਪਣੇ ਕੋਚ ਬਿਰੰਚੀ ਦਾਸ ਦੀ ਮਦਦ ਨਾਲ 48 ਮੈਰਾਥਨ ਵਿਚ ਹਿੱਸਾ ਲਿਆ ਸੀ। 2008 ਵਿਚ ਉਸ ਦੇ ਕੋਚ ਦੀ ਮੌਤ ਹੋ ਗਈ ਸੀ। ਹੁਣ 14 ਸਾਲਾ ਦਾ ਬੁਧੀਆ ਇਕ ਚੰਗਾ ਕੋਚ ਚਾਹੁੰਦਾ ਹੈ, ਜਿਹੜਾ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਵਿਚ ਮਦਦ ਕਰੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp