ਪੱਤਰ ਪੇ੍ਰਰਕ, ਪਾਇਲ : ਟੈਗੋਰ ਇੰਟਰਨੈਸ਼ਨਲ ਸਕੂਲ, ਸਾਹਨੇਵਾਲ ਵਿਖੇ ਸਹੋਦਿਆ ਲੁਧਿਆਣਾ ਈਸਟ ਇੰਟਰ ਸਕੂਲ ਮੁਕਾਬਲਾ ਕਰਵਾਇਆ ਗਿਆ, ਜਿਸ ‘ਚ 15 ਸਕੂਲਾਂ ਦੇ ਲਗਪਗ 45 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪੋ੍ਗਰਾਮ ਦੇ ਮੁੱਖ ਮਹਿਮਾਨ ਆਤਮ ਵਿਦਿਆ ਮੰਦਰ ਸਕੂਲ, ਸਾਹਨੇਵਾਲ ਦੀ ਮੁੱਖ ਅਧਿਆਪਕਾ ਅੰਜੂ ਬਾਲਾ ਤੇ ਟੈਗੋਰ ਇੰਟਨੈਸ਼ਨਲ ਸਕੂਲ, ਸਾਹਨੇਵਾਲ ਦੀ ਉਪ ਮੁੱਖ-ਅਧਿਆਪਕਾ ਸੁਸ਼ਮਾ ਜਰਿਆਲ ਸਨ। ਇਸ ਪੋ੍ਗਰਾਮ ਦੌਰਾਨ ਬਹੁਤ ਸਾਰੀਆਂ ਗਤੀਵਧੀਆਂ ਕਰਵਾਈਆਂ ਗਈਆਂ। ਇਨਾਂ੍ਹ ਗਤੀਵਿਧੀਆਂ ਦੌਰਾਨ ਆਕਸਫੋਰਡ ਸੀਨੀਅਰ ਸਕੂਲ ਪਾਇਲ ਦੇ ਵਿਦਿਆਰਥੀਆਂ ਨੇ ਚੰਦਰਯਾਨ- 3 ਤੇ ਅਧਾਰਿਤ ਚਾਲਕ ਪੋ੍ਜੈਕਟ ਪੇਸ਼ ਕੀਤਾ, ਜਿਸ ‘ਚ ਵਿਦਿਆਰਥੀ ਗੁਰਸਿਮਰਨ ਸਿੰਘ ਤੂਰ, ਰੌਨਿਤ ਸ਼ਰਮਾ, ਬਵਨੀਤ ਕੌਰ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ। ਇਨਾਮ ਵੰਡ ਸਮਾਗਮ ਦੌਰਾਨ ਬੀਕੇ ਅਨੇਜਾ ਤੇ ਡਾਇਰੈਕਟਰ ਸਵਾਤੀ ਅਨੇਜਾ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ-ਅਧਿਆਪਕਾ ਅਮਿਤਾ ਸਚਦੇਵਾ ਨੇ ਬਹੁਮੁੱਲੇ ਸ਼ਬਦਾਂ ਦੁਆਰਾ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


