ਆਨਲਾਈਨ ਡੈਸਕ, ਨਵੀਂ ਦਿੱਲੀ : ਪ੍ਰਾਈਵੇਟ ਬੈਂਕ ਆਈਸੀਆਈਸੀਆਈ ਨੇ ਫੈਸਟਿਵ Bonanza ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ’ਚ ਗਾਹਕਾਂ ਨੂੰ ਆਫ਼ਰਜ਼, ਡਿਸਕਾਊਂਟ ਤੇ 26,000 ਰੁਪਏ ਤਕ ਦਾ ਕੈਸ਼ਬੈਕ ਮਿਲੇਗਾ। ICICI Bank ਦੇ ਗਾਹਕ ਡੈਬਿਟ, ਕ੍ਰੈਡਿਟ ਕਾਰਡ, ਇੰਟਰਨੈਟ ਬੈਂਕਿੰਗ, ਯੂਪੀਆਈ ਤੇ ਕਾਰਡਲੇਸ ਈਐੱਮਆਈ ਦੀ ਵਰਤੋਂ ਕਰਕੇ ਆਫ਼ਰਜ਼ ਦਾ ਲਾਭ ਉਠਾ ਸਕਦੇ ਹਨ। ਨਾਲ ਹੀ ਗਾਹਕਾਂ ਲਈ ਵੀ ਨੋ-ਕਾਸਟ ਈਐੱਮਆਈ ਵੀ ਉਪਲੱਬਧ ਹੈ।

ICICI Bank ਨੇ ਗਾਹਕਾਂ ਲਈ ਇਲੈਕਟ੍ਰੋਨਿਕਸ, ਮੋਬਾਇਲ, ਫੈਸ਼ਨ, ਗਹਿਣੇ ਤੇ ਹੋਰ ਸ਼੍ਰੇਣੀਆਂ ’ਚ ਪ੍ਰਮੁੱਖ ਬ੍ਰਾਡਾਂ ਨਾਲ ਆਫ਼ਰ ਤਿਆਰ ਕੀਤੇ ਹਨ। ਇਸ ਫੈਸੀਵਟ Bonanza ਨਾਲ ਜੁੜੇ ਬ੍ਰਾਡਾਂ ’ਚ ਟਾਟਾ ਨਿਊ, ਵਲਪਲੱਸ, ਐੱਚਪੀ, ਕ੍ਰੋਮਾ, ਰਿਲਾਇੰਸ ਡਿਜੀਟਲ, ਐੱਲਜੀ ਤੇ ਸੋਨੀ ਵੀ ਸ਼ਾਮਲ ਹਨ।

ਈ-ਕਾਮਰਸ ਨਾਲ ਸਾਂਝੇਦਾਰੀ

ICICI Bank ਆਪਣੇ ਗਾਹਕਾਂ ਲਈ ਹੋਮ ਲੋਨ, ਆਟੋ ਤੇ ਦੋ ਪਹੀਆ ਵਾਹਨ ਲੋਨ ’ਤੇ ਵੀ ਵਿਸ਼ੇਸ ਆਫ਼ਰਜ਼ ਪੇਸ਼ ਕਰੇਗਾ। ਇਸ ਲਈ ਬੈਂਕ ਨੇ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ। ਉੱਥੇ ਹੀ ਈ-ਕਾਮਰਸ ਕੰਪਨੀਆਂ ਨਾਲ ਆਨਲਾਈਨ ਸਾਪਿੰਗ ’ਤੇ 15 ਫ਼ੀਸਦੀ ਤਕ ਡਿਸਕਾਊਂਟ ਮਿਲੇਗਾ।

ਇਲੈਕਟ੍ਰੋਨਿਕਸ ’ਤੇ ਵੀ ਬੰਪਰ ਛੋਟ

ਗਾਹਕ LG, Samsung, Sony, Eureka Forbes ਤੇ ਹੋਰ ਬਹੁਤ ਸਾਰੇ ਪ੍ਰਮੁੱਖ ਇਲੈਕਟ੍ਰੋਨਿਕਸ ਬ੍ਰਾਡਾਂ ‘ਤੇ 26,000 ਰੁਪਏ ਤੱਕ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਹੀ ਬੋਸ ਸਪੀਕਰਾਂ ‘ਤੇ 10 ਫ਼ੀਸਦੀ ਕੈਸ਼ਬੈਕ ਤੇ ਚੁਣੇ ਹੋਏ JBL ਉਤਪਾਦਾਂ ‘ਤੇ 25 ਫ਼ੀਸਦੀ ਕੈਸ਼ਬੈਕ ਮਿਲੇਗਾ।

ਸਮਾਰਟਫੋਨ ’ਤੇ ਵੀ ਛੋਟ

ਐਪਲ, ਵਨਪਲੱਸ, ਮੋਟੋਰੋਲਾ, ਓਪੋ ਤੇ ਰੀਅਲਮੀ ਦੇ ਸਮਾਰਟਫੋਨਜ਼ ‘ਤੇ ਛੋਟ ਅਤੇ EMI ਆਫ਼ਰ ਹਨ। iPhone 15 ‘ਤੇ EMI 2497 ਰੁਪਏ ਤੋਂ ਸ਼ੁਰੂ ਹੁੰਦੀ ਹੈ।