ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸ਼ੋ੍ਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅੱਜ 14 ਨਵੰਬਰ ਨੂੰ ਆਲਮਗੀਰ ਵਿਖੇ ਕਰਵਾਈ ਜਾ ਰਹੀ ‘ਪੰਜਾਬ ਦੀ ਸ਼ਾਨ ਸਾਡੇ ਨੌਜਵਾਨ’ ਰੈਲੀ ‘ਚ ਹਲਕਾ ਰਾਏਕੋਟ ਤੋਂ ਅਕਾਲੀ ਵਰਕਰਾਂ ਤੇ ਨੌਜਵਾਨਾਂ ਦਾ ਵਿਸ਼ਾਲ ਕਾਫ਼ਲਾ ਰਵਾਨਾ ਹੋਵੇਗਾ।

ਉਕਤ ਪ੍ਰਗਟਾਵਾ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਪਿੰਡ ਆਂਡਲੂ ਵਿਖੇ ਸਰਕਲ ਜਥੇਦਾਰ ਗੁਰਮੇਲ ਸਿੰਘ ਆਂਡਲੂ ਦੇ ਗ੍ਹਿ ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਸ਼ੋ੍ਮਣੀ ਅਕਾਲੀ ਦਲ ਹੀ ਨੌਜਵਾਨਾਂ ਦੀ ਸੱਚੀ ਹਮਦਰਦ ਤੇ ਹਿਤੈਸ਼ੀ ਪਾਰਟੀ ਹੈ, ਜਿਸ ਨੇ ਸ਼ੁਰੂ ਤੋਂ ਹੀ ਨੌਜਵਾਨਾਂ ਨੂੰ ਉੱਚਾ ਚੁੱਕਣ ‘ਚ ਵਿਸ਼ੇਸ਼ ਯੋਗਦਾਨ ਪਾਇਆ ਹੈ, ਜਦਕਿ ਦੂਜੀ ਪਾਰਟੀਆਂ ਖਾਸਕਰ ਸੱਤਾਧਾਰੀ ਧਿਰ ਨੇ ਬਦਲਾਅ ਤੇ ਬਿਹਤਰੀ ਦੇ ਨਾਮ ‘ਤੇ ਪੰਜਾਬ ਦੇ ਨੌਜਵਾਨਾਂ ਦਾ ਸ਼ੋਸ਼ਣ ਹੀ ਕੀਤਾ। ਉਨ੍ਹਾਂ ਕਿਹਾ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੌਜਵਾਨਾਂ ਦੀ ਬਿਹਤਰੀ ਤੇ ਨਵੇਂ ਰਾਸਤੇ ਖੋਲ੍ਹਣ ਲਈ ਅੱਜ 14 ਨਵੰਬਰ ਨੂੰ ਆਲਮਗੀਰ (ਲੁਧਿਆਣਾ) ਵਿਖੇ ਰੈਲੀ ਕੀਤੀ ਜਾ ਰਹੀ ਹੈ, ਜਿਸ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਨਵੀਂ ਸੇਧ ਮਿਲੇਗੀ ਤੇ ਇਸ ਰੈਲੀ ‘ਚ ਹਲਕਾ ਰਾਏਕੋਟ ਤੋਂ ਉਨ੍ਹਾਂ ਦੀ ਅਗਵਾਈ ਹੇਠ ਵਿਸ਼ਾਲ ਕਾਫ਼ਲਾ ਰਵਾਨਾ ਹੋਵੇਗਾ।

ਇਸ ਸਮੇਂ ਸਰਕਲ ਜਥੇਦਾਰ ਗੁਰਮੇਲ ਸਿੰਘ ਆਂਡਲੂ, ਜਸਵਿੰਦਰ ਸਿੰਘ ਧਾਲੀਵਾਲ, ਪਿ੍ਰਤਪਾਲ ਸਿੰਘ ਭੈਣੀ ਦਰੇੜਾ, ਸੁਖਰਾਜ ਸਿੰਘ ਮਹੇਰਨਾਂ, ਹਰਦੀਪ ਸਿੰਘ ਮਹੇਰਨਾਂ, ਕੁਲਦੀਪ ਸਿੰਘ ਸੈਣੀ, ਜੰਗੀਰ ਸਿੰਘ ਆਦਿ ਹਾਜ਼ਰ ਸਨ।