ਹਾਲ ਹੀ ‘ਚ ਉਹ ਕਪਿਲ ਸ਼ਰਮਾ ਦੇ ਸ਼ੋਅ ‘ਚ ਗਏ ਸਨ। ਜਦੋਂ ਅਕਸ਼ੈ ਕੁਮਾਰ ਕਪਿਲ ਸ਼ਰਮਾ ਸ਼ੋਅ ਦੇ ਸੈੱਟ ਤੋਂ ਘਰ ਪਰਤ ਰਹੇ ਸਨ ਤਾਂ ਉਨ੍ਹਾਂ ਨੇ ਆਪਣੀ ਪਤਨੀ ਟਵਿੰਕਲ ਖੰਨਾ ਲਈ ਇਕ ਖਾਸ ਤੋਹਫ਼ਾ ਲਿਆ ਅਤੇ ਟਵਿੰਕਲ ਨੂੰ ਇਹ ਤੋਹਫ਼ਾ ਬਹੁਤ ਪਸੰਦ ਆਇਆ ਹੈ। ਇਸ ਤੋਹਫ਼ੇ ਵਿਚ ਪਿਆਜ਼ ਵਾਲੇ ਝੁਮਕੇ ਸਨ।
ਇਸ ਦੌਰਾਨ ਟਵਿੰਕਲ ਖੰਨਾ ਨੇ ਝੁਮਕਿਆਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ”ਮੇਰੇ ਪਤੀ ਦਿ ਕਪਿਲ ਸ਼ਰਮਾ ਸ਼ੋਅ’ ਤੋਂ ਪਰਤੇ ਹਨ ਅਤੇ ਪਿਆਜ਼ ਦੇ ਝੁਮਕੇ ਉੱਥੇ ਕਰੀਨਾ ਕਪੂਰ ਨੂੰ ਦਿਖਾਏ ਗਏ, ਜਿਸ ਨਾਲ ਉਹ ਜ਼ਿਆਦਾ ਇੰਪ੍ਰੈੱਸ ਤਾਂ ਨਹੀਂ ਹੋਈ ਪਰ ਮੈਂ ਜਾਣਦਾ ਸੀ ਕਿ ਤੈਨੂੰ ਇਹ ਕਾਫੀ ਪਸੰਦ ਆਉਣਗੇ ਤਾਂ ਮੈਂ ਤੇਰੇ ਲਈ ਲੈ ਆਇਆ। ਕਈ ਵਾਰ ਛੋਟੀਆਂ ਤੇ ਬਚਕਾਨੀਆਂ ਚੀਜ਼ਾਂ ਵੀ ਦਿਲ ਨੂੰ ਛੂਹ ਜਾਂਦੀਆਂ ਹਨ।”
ਜ਼ਿਕਰਯੋਗ ਹੈ ਕਿ ਪਿਆਜ਼ ਦੀਆਂ ਵਧਦੀਆਂ ਕੀਮਤਾਂ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਹਨ। ਇਸੇ ਲਈ ਇਸ ਦੀ ਸੰਸਦ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਹਰ ਥਾਂ ਚਰਚਾ ਹੈ।



