ਮਹਿਰਾ, ਖਰੜ,
ਤਰਕਸ਼ੀਲ ਸੁਸਾਇਟੀ ਪੰਜਾਬ ਨੇ ਆਈਆਈਟੀ ਮੰਡੀ (ਹਿਮਾਚਲ ਪ੍ਰਦੇਸ਼) ਦੇ ਨਿਰਦੇਸ਼ਕ ਲਕਸ਼ਮੀਧਰ ਬਹੇੜਾ ਵੱਲੋਂ ਪਿਛਲੇ ਮਹੀਨੇ ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ, ਜ਼ਮੀਨ ਖਿਸਕਣ ਅਤੇ ਿਢੱਗਾ ਡਿੱਗਣ ਦੀਆਂ ਘਟਨਾਵਾਂ ਨੂੰ ਜਾਨਵਰਾਂ ਦੇ ਮਾਸ ਖਾਣ ਨਾਲ ਜੋੜ ਕੇ ਦਿੱਤੇ ਅੰਧ ਵਿਸ਼ਵਾਸੀ ਅਤੇ ਗੁਮਰਾਹਕੁੰਨ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਤੋਂ ਅਜਿਹੇ ਅੰਧਵਿਸ਼ਵਾਸ਼ੀ ਨਿਰਦੇਸ਼ਕ ਨੂੰ ਅਹੁਦੇ ਤੋਂ ਤੁਰੰਤ ਬਰਖ਼ਾਸਤ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਇਸਦੇ ਨਾਲ ਹੀ ਸੁਸਾਇਟੀ ਨੇ ਲੋਕਾਂ ਨੂੰ ਅਜਿਹੇ ਅੰਧਵਿਸ਼ਵਾਸ਼ਾਂ ਦਾ ਡਟਵਾਂ ਵਿਰੋਧ ਕਰਨ ਅਤੇ ਜ਼ਿੰਦਗੀ ਵਿਚ ਵਿਗਿਆਨਕ ਸੋਚ ਅਪਣਾਉਣ ਦੀ ਅਪੀਲ ਵੀ ਕੀਤੀ ਹੈ। ਇਸ ਤਰਕਹੀਣ ਬਿਆਨ ਸਬੰਧੀ ਪ੍ਰਤੀਕਰਮ ਦਿੰਦਿਆਂ ਤਰਕਸ਼ੀਲ਼ ਸੁਸਾਇਟੀ ਦੇ ਪੰਜਾਬ ਦੀ ਇਕਾਈ ਖਰੜ ਦੇ ਮੁਖੀ ਕੁਲਵਿੰਦਰ ਨਗਾਰੀ, ਚੰਡੀਗੜ੍ਹ ਜ਼ੋਨ ਦੇ ਮੁਖੀ ਗੁਰਮੀਤ ਖਰੜ, ਸੁਜਾਨ ਬਡਾਲਾ ਸਮੇਤ ਹੋਰ ਆਗੂਆਂ ਜਿਹਨਾਂ ਵਿਚ ਮਾਸਟਰ ਜਰਨੈਲ ਸਹੋੜਾ, ਬਿਕਰਮਜੀਤ ਸੋਨੀ, ਸੁਰਿੰਦਰ ਸਿੰਬਲਮਾਜਰਾ ਪ੍ਰਰੀਤਇੰਦਰ ਸਿੰਘ ਅਤੇ ਹਰਨਾਮ ਡੱਲਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਇਕ ਉੱਚ ਪੱਧਰੀ ਤਕਨੀਕੀ ਅਦਾਰੇ ਦੇ ਮੁਖੀ ਵੱਲੋਂ ਆਪਣੇ ਭਾਸ਼ਣ ਰਾਹੀਂ ਵਿਗਿਆਨਕ ਸੇਧ ਦੇਣ ਦੀ ਬਜਾਏ ਵਿਦਿਆਰਥੀਆਂ ਵਿਚ ਘੋਰ ਅੰਧ ਵਿਸ਼ਵਾਸ ਫੈਲਾਉਣ ਵਾਲੀ ਗੁਮਰਾਹਕੁੰਨ ਬਿਆਨਬਾਜ਼ੀ ਕਰ ਕੇ ਅਤੇ ਉਨ੍ਹਾਂ ਨੂੰ ਮਾਸ ਨਾ ਖਾਣ ਦੀ ਜ਼ਬਰਦਸਤੀ ਸੰਹੁ ਖਵਾ ਕੇ ਭਾਜਪਾ-ਸੰਘ ਦੀ ਿਫ਼ਰਕੂ ਅਤੇ ਰੂੜੀਵਾਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਗਿਆ ਹੈ ਜੋ ਕਿ ਵਿਦਿਆਰਥੀਆਂ ਦੇ ਮੌਲਿਕ ਅਧਿਕਾਰਾਂ ਅਤੇ ਮਾਨਸਿਕਤਾ ‘ਤੇ ਵੱਡਾ ਹਮਲਾ ਹੈ। ਤਰਕਸ਼ੀਲ਼ ਆਗੂਆਂ ਨੇ ਮੋਦੀ ਸਰਕਾਰ ਵੱਲੋਂ ਹਿੰਦੂਤਵ ਦੇ ਿਫ਼ਰਕੂ ਏਜੰਡੇ ਹੇਠ ਸਿੱਖਿਆ ਦਾ ਭਗਵਾਂਕਰਨ ਅਤੇ ਵਪਾਰੀਕਰਨ ਕੀਤੇ ਜਾਣ ਦਾ ਡੱਟਵਾਂ ਵਿਰੋਧ ਕਰਦਿਆਂ ਕਿਹਾ ਕਿ ਅਜਿਹਾ ਗੈਰ ਵਿਗਿਆਨਕ ਅਤੇ ਤੁਗਲਕੀ ਬਿਆਨ ਦੇ ਕੇ ਉੱਚ ਤਕਨੀਕੀ ਅਦਾਰੇ ਦੇ ਮੁਖੀ ਵਲੋਂ ਨਾ ਸਿਰਫ ਆਧੁਨਿਕ ਵਿਗਿਆਨ ਅਤੇ ਵਿਗਿਆਨੀਆਂ ਦਾ ਘੋਰ ਅਪਮਾਨ ਕੀਤਾ ਗਿਆ ਹੈ ਬਲਕਿ ਭਾਰਤੀ ਸੰਵਿਧਾਨ ਦੀ ਧਾਰਾ 51- ਏ (ਐੱਚ) ਤਹਿਤ ਲੋੜੀਂਦੇ ਵਿਗਿਆਨਕ ਵਿਚਾਰਧਾਰਾ ਦੇ ਫ਼ਰਜ਼ ਦੀਆਂ ਵੀ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਹਨ ਜਿਸ ਲਈ ਉਸਦੇ ਖਿਲਾਫ ਸਖਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਤਰਕਸ਼ੀਲ਼ ਆਗੂਆਂ ਨੇ ਸਪੱਸ਼ਟ ਕੀਤਾ ਕਿ ਪਿਛਲੇ ਮਹੀਨੇ ਹਿਮਾਚਲ ਵਿਚ ਜ਼ਮੀਨ ਖਿਸਕਣ ਅਤੇ ਿਢੱਗਾਂ ਡਿੱਗਣ ਕਾਰਨ ਹੋਈਆਂ ਮੌਤਾਂ ਲਈ ਸਿਰਫ ਤੇ ਸਿਰਫ ਹਕੂਮਤਾਂ ਦੀਆਂ ਮੁਨਾਫ਼ਾਖੋਰ ਕਾਰਪੋਰੇਟ ਘਰਾਣਿਆਂ ਪੱਖੀ ਤੇ ਕੁਦਰਤ ਵਿਰੋਧੀ ਨੀਤੀਆਂ ਹੇਠ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ, ਪਹਾੜਾਂ ਦੀ ਗੈਰ ਕਾਨੂੰਨੀ ਕੱਟ ਵੱਢ, ਇਮਾਰਤਾਂ ਅਤੇ ਸੜਕਾਂ ਦਾ ਅੰਨ੍ਹੇਵਾਹ ਤੇ ਅਨ ਅਧਿਕਾਰਤ ਨਿਰਮਾਣ, ਭਾਰੀ ਬਾਰਿਸ਼ਾਂ ਅਤੇ ਜਲਵਾਯੂ ਤਬਦੀਲੀ ਆਦਿ ਕਾਰਣ ਮੁੱਖ ਤੌਰ ਤੇ ਜ਼ਿੰਮੇਵਾਰ ਹਨ ਅਤੇ ਇਸ ਤਰਾਸਦੀ ਪਿੱਛੇ ਲੋਕਾਂ ਵਲੋਂ ਜਾਨਵਰ ਦਾ ਮਾਸ ਖਾਣ ਨਾਲ ਕੋਈ ਸੰਬੰਧ ਨਹੀਂ ਹੈ। ਤਰਕਸ਼ੀਲ਼ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਵਿਚ ਜੰਤਰ ਮੰਤਰ, ਭੂਤ ਪੇ੍ਤ, ਬੁਰੀਆਂ ਆਤਮਾਵਾਂ, ਧਾਗੇ ਤਵੀਤ, ਜਨਮ ਟੇਵਿਆਂ, ਰਾਸ਼ੀ ਫਲ, ਸਵਰਗ ਨਰਕ ਆਦਿ ਦਾ ਘੋਰ ਅੰਧ ਵਿਸ਼ਵਾਸ਼ ਫੈਲਾਉਣ ਵਾਲੇ ਅਤੇ ਉਨ੍ਹਾਂ ਦੇ ਆਜ਼ਾਦਾਨਾ ਖਾਣ ਪੀਣ, ਪਹਿਨਣ ਅਤੇ ਵਿਗਿਆਨਕ ਵਿਚਾਰਾਂ ‘ਤੇ ਪਾਬੰਦੀ ਲਾਉਣ ਵਾਲੇ ਅਜਿਹੇ ਮੁਖੀਆਂ ਅਤੇ ਵਿਦਿਅਕ ਅਦਾਰਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।



