ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਸਾਹਿਤ ਸਭਾ ਮਾਛੀਵਾੜਾ ਦੀ ਮਹੀਨਾਵਾਰ ਸਾਹਿਤਕ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਭਾ ਦੇ ਪ੍ਰਧਾਨ ਟੀ ਲੋਚਨ ਦੀ ਪ੍ਰਧਾਨਗੀ ‘ਚ ਹੋਈ। ਸ਼ੋਕ ਮਤੇ ਰਾਹੀਂ ਸਾਹਿਤਕਾਰ ਪੋ੍. ਅਨੂਪ ਵਿਰਕ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਰਘਬੀਰ ਸਿੰਘ ਭਰਤ, ਨਿਰੰਜਨ ਸੂਖਮ ਤੇ ਟੀ ਲੋਚਨ ਨੇ ਭਾਵਪੂਰਤ ਗੱਲਾਂ ਕੀਤੀਆਂ।
ਰਚਨਾਵਾਂ ਦੇ ਦੌਰ ‘ਚ ਕਸ਼ਮੀਰ ਸਿੰਘ ਨੇ ‘ਢਾਡੀ ਵਾਰ ਸ੍ਰੀ ਹਰਗੋਬਿੰਦ ਜੀ’ ਸੁਣਾਈ, ਨਛੱਤਰ ਸਿੰਘ ਨੇ ਗੀਤ, ਸਾਹਿਤਕਾਰ ਰਘਬੀਰ ਸਿੰਘ ਭਰਤ ਨੇ ਕਹਾਣੀ, ਅਵਤਾਰ ਸਿੰਘ ਉਟਾਲਾਂ ਨੇ ਗੀਤ, ਗੀਤਕਾਰ ਜਸਵੀਰ ਸਿੰਘ ਝੱਜ ਨੇ ਦੋ ਗੀਤ, ਸ਼ਾਇਰ ਨਿਰੰਜਨ ਸੂਖਮ ਨੇ ਗ਼ਜ਼ਲ, ਸ਼ਾਇਰ ਅਮਰਿੰਦਰ ਸੋਹਲ ਨੇ ਆਪਣੀ ਗ਼ਜ਼ਲ, ਸ਼ਾਇਰ ਟੀ.ਲੋਚਨ ਨੇ ਗ਼ਜ਼ਲ ਸੁਣਾਈ। ਅੰਤ ‘ਚ ਸ਼ਾਇਰ ਸ.ਨਸੀਮ ਨੇ ਗ਼ਜ਼ਲ ਸੁਣਾਈ। ਪੜ੍ਹੀਆਂ ਗਈਆਂ ਸਾਰੀਆਂ ਰਚਨਾਵਾਂ ‘ਤੇ ਉਸਾਰੂ ਬਹਿਸ ‘ਚ ਹਾਜ਼ਰ ਸਾਹਿਤਕਾਰਾਂ ਨੇ ਭਾਗ ਲਿਆ।
ਇਕੱਤਰਤਾ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਨਿਰੰਜਨ ਸੂਖਮ ਨੇ ਕੀਤਾ। ਅੰਤ ‘ਚ ਸਭਾ ਦੇ ਪ੍ਰਧਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ।


