ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਸਮੂਹ ਸਫਾਈ ਕਰਮਚਾਰੀਆਂ ਨੂੰ ਫਸਟ ਏਡ (ਮੁੱਢਲੀ ਸਹਾਇਤਾ) ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸਕੂਲ ਡਿਸਪੈਂਸਰੀ ਇੰਚਾਰਜ ਮੈਡਮ ਪਵਨਪੁਨੀਤ ਕੌਰ ਨੇ ਸਮੂਹ ਸਫਾਈ ਮੁਲਾਜ਼ਮਾਂ ਨੂੰ ਮੁੱਢਲੀ ਸਹਾਇਤਾ ਦੇ ਵੱਖ-ਵੱਖ ਵਿਸ਼ਿਆਂ ਦੀ ਟੇ੍ਰਨਿੰਗ ਦੇਣ ਤੋਂ ਇਲਾਵਾ ਨਿੱਜੀ ਸਾਫ ਸਫਾਈ ਤੇ ਸਿਹਤ ਸੰਭਾਲ ਬਾਰੇ ਟਿਪਸ ਵੀ ਦਿੱਤੇ। ਉਨਾਂ੍ਹ ਕਰਮਚਾਰੀਆਂ ਨੂੰ ਨਿੱਜੀ ਸਾਫ ਸਫਾਈ, ਹੈਂਡ ਵਾਸ਼ਿੰਗ ਦੇ ਤਰੀਕੇ ਤੇ ਮੁੱਢਲੀ ਸਹਾਇਤਾ ਸਮੇਂ ਕੰਮ ਆਉਣ ਵਾਲੀਆਂ ਦਵਾਈਆਂ ਸਬੰਧੀ ਜਾਣਕਾਰੀ ਦਿੱਤੀ। ਪਿੰ੍ਸੀਪਲ ਡਾ. ਸੰਦੀਪ ਕੁਮਾਰ ਲੱਠ ਨੇ ਸਮੂਹ ਸਫਾਈ ਸਟਾਫ ਅਤੇ ਕੰਡਕਟਰ ਸਟਾਫ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ‘ਚ ਫਸਟ ਏਡ ਦੀ ਬੇਹੱਦ ਮਹੱਤਤਾ ਹੈ। ਇਸ ਗਿਆਨ ਨਾਲ ਅਸੀਂ ਕਿਸੇ ਫੱਟੜ ਜਾਂ ਰੋਗੀ ਦੀ ਜ਼ਿੰਦਗੀ ਬਚਾਉਣ ‘ਚ ਸਹਾਈ ਹੋ ਸਕਦੇ ਹਾਂ ਪਰ ਅਜਿਹੀ ਮੁੱਢਲੀ ਸਹਾਇਤਾ ਦੇਣ ਲਈ ਵੀ ਸਾਡੇ ਕੋਲ ਟਰੇਨਿੰਗ ਹੋਣੀ ਜ਼ਰੂਰੀ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


