ਨੈਸ਼ਨਲ ਡੈਸਕ— ਰਾਜਸਥਾਨ ਦੇ ਬੂੰਦੀ ਜ਼ਿਲੇ ‘ਚ ਪੰਚਾਇਤ ਨੇ ਤੁਗਲਕੀ ਫਰਮਾਨ ਸੁਣਾਇਆ ਹੈ। ਇਕ ਪਰਿਵਾਰ ਨੂੰ ਸਮਾਜ ਤੋਂ ਇਸ ਲਈ ਬਾਈਕਾਟ ਕਰ ਦਿੱਤਾ ਕਿਉਂਕਿ ਚਾਰ ਭੈਣਾਂ ਨੇ ਪਿਤਾ ਦੀ ਇੱਛਾ ਮੁਤਾਬਕ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ। ਪੰਚਾਇਤ ਨੇ ਉਨ੍ਹਾਂ ਨੂੰ ਅੰਤਿਮ ਸੰਸਕਾਰ ਕਰਨ ਤੋਂ ਵੀ ਰੋਕਿਆ, ਇਸ ਦੇ ਬਾਵਜੂਦ ਬੇਟੀਆਂ ਨੇ ਆਪਣੇ ਪਿਤਾ ਦੀ ਇੱਛਾ ਨੂੰ ਪੂਰਾ ਕੀਤਾ। 6 ਸਾਲ ਤੋਂ ਬੀਮਾਰ ਦੁਰਗਾਸ਼ੰਕਰ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਉਨ੍ਹਾਂ ਦਾ ਕੋਈ ਪੁੱਤਰ ਨਹੀਂ ਸੀ। ਇਸ ਲਈ ਉਹ ਚਾਹੁੰਦੇ ਸਨ ਕਿ ਚਾਰੋਂ ਬੇਟੀਆਂ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ। ਚਾਰ ਬੇਟੀਆਂ ਨੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਰੋਟਰੀ ਮੁਕਤੀਧਾਮ ਪੁੱਜ ਕੇ ਪਿਤਾ ਨੂੰ ਮੁਖ ਅਗਨੀ ਦਿੱਤੀ। ਜਿਸ ਦਾ ਸਮੁਦਾਇ ਦੇ ਪੰਚਾਂ ਨੇ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਸਮਾਜ ਤੋਂ ਬਾਈਕਾਟ ਕਰਨ ਦੀ ਧਮਕੀ ਦਿੱਤੀ।
ਪੰਚਾਇਤ ਨੇ ਸਮਾਜ ਦੇ ਕਿਸੇ ਵੀ ਸਮੁਦਾਇ ਨੂੰ ਅੰਤਿਮ ਸੰਸਕਾਰ ‘ਚ ਸ਼ਾਮਲ ਨਾ ਹੋਣ ਨੂੰ ਕਿਹਾ। ਇਸ ਦੇ ਬਾਵਜੂਦ ਬੇਟੀਆਂ ਨੇ ਪੰਚਾਇਤਾਂ ਦੀ ਚੇਤਾਵਨੀ ਨੂੰ ਨਕਾਰਦੇ ਹੋਏ ਅਰਥੀ ਨੂੰ ਮੋਢਾ ਦਿੱਤਾ। ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸਮੁਦਾਇ ਕੰਪਲੈਕਸ ‘ਚ ਅੰਤਿਮ ਸੰਸਕਾਰ ਦੇ ਬਾਅਦ ਨਹਾਉਣ ਅਤੇ ਖਾਣ ਨੂੰ ਨਹੀਂ ਦਿੱਤਾ ਗਿਆ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


