ਗੁਰਦੀਪ ਭੱਲੜੀ, ਨੰਗਲ : ਭਾਰਤ ਵਿਕਾਸ ਪ੍ਰਰੀਸ਼ਦ ਭਾਖੜਾ ਨੰਗਲ ਯੂਨਿਟ ਵੱਲੋਂ ਸ਼ੁਰੂ ਕੀਤੇ ਸੰਸਕ੍ਰਿਤੀ ਹਫ਼ਤੇ ਦੌਰਾਨ ਸਰਵ ਹਿੱਤਕਾਰੀ ਸ਼ਿਸ਼ੂ ਵਾਟਿਕਾ ਸਿੱਖਿਆ ਮੰਦਿਰ ਮਾਧਵ ਨਗਰ ਨੰਗਲ ਟਾਊਨਸ਼ਿਪ ਵਿਖੇ ਹਿੰਦੀ ਦਿਵਸ ਮਨਾਇਆ ਗਿਆ। ਇਸ ਮੌਕੇ ਛੋਟੇ ਭਾਰਤ ਵਿਕਾਸ ਪ੍ਰਰੀਸ਼ਦ ਭਾਖੜਾ ਨੰਗਲ ਦੇ ਪ੍ਰਤੀਨਿਧੀਆਂ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਵੰਡਿਆ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਹਿੰਦੀ ਸਾਹਿਤ ‘ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।

ਇਸ ਮੌਕੇ ਸਰਵ ਹਿੱਤਕਾਰੀ ਸਕੂਲ ਦੇ ਡਾਇਰੈਕਟਰ ਇੰਜੀਨੀਅਰ ਕੇਕੇ ਸੂਦ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਐਡਵੋਕੇਟ ਅਸ਼ੋਕ ਮਨੋਚਾ ਅਤੇ ਜਰਨੈਲ ਸਿੰਘ ਸੰਧੂ ਨੇ ਕਿਹਾ ਕਿ ਬੇਸ਼ੱਕ ਪੰਜਾਬੀ ਸਾਡੀ ਮਾਂ ਬੋਲੀ ਹੈ ਪਰ ਇਸ ਦੇ ਨਾਲ ਹੀ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਹੈ। ਇਸ ਲਈ ਸਾਨੂੰ ਅਪਣੀ ਮਾਂ ਬੋਲੀ ਤੋਂ ਇਲਾਵਾ ਬਾਕੀ ਭਾਸ਼ਾਵਾ ਵੀ ਸਿੱਖਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਸਾਨੂੰ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਭਾਰਤ ਵਿਕਾਸ ਪ੍ਰਰੀਸਦ ਭਾਖੜਾ ਨੰਗਲ ਦੇ ਫਾਊਂਡਰ ਡਾਇਰੈਕਟਰ ਐਡਵੋਕੇਟ ਅਸੋਕ ਮਨੋਚਾ, ਨੰਗਲ ਯੂਨਿਟ ਦੇ ਪ੍ਰਧਾਨ ਸਰਦਾਰ ਜਰਨੈਲ ਸਿੰਘ ਸੰਧੂ, ਮਹਿਲਾ ਮੁਖੀ ਅਰੁਣਾ ਵਾਲੀਆ, ਸਕੱਤਰ ਜਗਮੋਹਨ ਸਿੰਘ ਵਾਲੀਆ, ਡਾ. ਅਸ਼ੋਕ ਸ਼ਰਮਾ, ਕੈਸ਼ੀਅਰ ਰਾਜੀ ਛਾਬੜਾ, ਕੇਕੇ ਸੱਗੀ, ਸੀਈਓ ਮਨਵਿੰਦਰ ਸਿੰਘ, ਪ੍ਰਤਾਪ ਸੈਣੀ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਅਤੇ ਵਿੱਦਿਆਰਥੀ ਹਾਜ਼ਰ ਸਨ।