Ad-Time-For-Vacation.png

ਬਦਨਾਮ ਕਰਨ ਵਾਲੀ ਅਸ਼ਲੀਲ ਵੀਡੀਓ ਖਿਲਾਫ ਨਿੱਤਰੀ ਪੰਜਾਬੀ ਫਿਲਮੀ ਅਦਾਕਾਰਾ ਮੈਂਡੀ ਤੱਖਰ

Image preview27 ਅਗਸਤ 2020 ਨੂੰ ਇਕ ਨਕਲੀ ਵੀਡੀਓ ਵਿਚ ਪੰਜਾਬੀ ਫਿਲਮੀ ਅਦਾਕਾਰਾ ਮੈਂਡੀ ਤੱਖਰ ਦਾ ਚਿਹਰਾ ਇੱਕ ਅਸ਼ਲੀਲ ਵੀਡੀਓ ਵਿਚਲੀ ਲੜਕੀ ਦੇ ਮੂੰਹ ਤੇ ਲਾ ਕੇ ਇਹ ਵੀਡੀਓ ਸੋਸ਼ਲ ਮੀਡੀਏ ਤੇ ਵਾਇਰਲ ਕੀਤੀ ਗਈ ਸੀ। ਹੁਣ ਮੈਂਡੀ ਤੱਖਰ ਨੇ ਝੂਠੇ ਮੋਰਫੇਡ ਵੀਡੀਓ ਰਾਹੀਂ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀਆਂ ਖਿਲਾਫ ਐਫਆਈਆਰ ਦਰਜ ਕਰਵਾਈ ਹੈ ਅਤੇ ਨਾਲ ਹੀ ਲੋਕਾਂ ਨਾਲ ਗਿਲ਼ਾ ਕੀਤਾ ਹੈ ਕਿ ਦੇਖਣ ਤੋਂ ਬਾਅਦ ਇਹ ਜਾਣਦਿਆਂ ਹੋਇਆਂ ਕਿ ਵੀਡੀਓ ਤੋੜ-ਮਰੋੜ ਕੇ ਬਣਾਈ ਗਈ ਹੈਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕੀਤਾ ਗਿਆ।

ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਇੰਗਲੈਂਡ ਦੀ ਜੰਮੀ ਪਲੀ ਪੰਜਾਬੀ ਫਿਲਮੀ ਅਦਾਕਾਰਾ ਮੈਂਡੀ ਤੱਖਰ ਨੇ ਕਿਹਾ ਕਿ ਵੀਡੀਓ ਦੇ ਸਿਰਫ ਕੁਝ ਮਿੰਟਾਂ ਨੂੰ ਵੇਖਣ ਤੋਂ ਬਾਅਦ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਵੀਡੀਓ ਜਾਅਲੀ ਹੈ ਅਤੇ ਇਸ ਝੂਠੀ ਵੀਡੀਓ ਵਿੱਚ ਮੈਂਡੀ ਤੱਖਰ ਨਹੀਂ ਹੈਪਰ ਫਿਰ ਵੀ ਇਸ ਨੂੰ ਫੈਲਾਉਣ ਤੋਂ ਰੋਕਿਆ ਨਹੀਂ ਗਿਆ।

ਮੈਂਡੀ ਤੱਖਰ ਨੇ ਸਥਿਤੀ ਨੂੰ ਅਥਾਹ ਸਹਿਣਸ਼ੀਲਤਾ ਅਤੇ ਤਾਕਤ ਨਾਲ ਸੰਭਾਲਿਆ ਅਤੇ ਸ਼ੁਰੂ ਵਿੱਚ ਇਸ ਮਾਮਲੇ ਤੇ ਚੁੱਪ ਰਹੀ ਪਰ ਆਖਰਕਾਰ ਸਾਈਬਰ ਬੁਲਿੰਗ ਅਤੇ ਟਰੋਲਿੰਗ ਨੇ ਉਸਦੀ ਸ਼ਾਂਤੀ ਨੂੰ ਪ੍ਰਭਾਵਤ ਕੀਤਾ ਅਤੇ ਆਖਰਕਾਰ ਉਸਨੇ ਕੁਝ ਦਿਨਾਂ ਬਾਅਦ ਗੱਲ ਕੀਤੀਇਸ ਗੱਲ ਦੀ ਪੁਸ਼ਟੀ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤੀ ਕਿ ਵੀਡੀਓ ਝੂਠੀ ਹੈ।

ਇਹ ਦੱਸਦਿਆਂ ਉਸਨੇ ਅੱਗੇ ਕਿਹਾ ਕਿ ਉਹ ਆਪਣੇ ਹੀ ਪੰਜਾਬੀ ਲੋਕਾਂ ਤੋਂ ਬਿਲਕੁਲ ਨਿਰਾਸ਼ ਹੈਜੋ ਬਿਨਾ ਸੋਚਿਆਂ ਸਮਝਿਆਂ ਇਸ ਵੀਡੀਓ ਨੂੰ ਵਧੇਰੇ ਵਾਇਰਲ ਕਰ ਰਹੇ ਹਨ। ਇਹ ਲੋਕ ਸਮਝ ਸਕਦੇ ਹਨ ਕਿ ਅਜਿਹੀ ਝੂਠੀ ਵੀਡੀਓ ਕਾਰਨ ਕਿਸੇ ਔਰਤ ਨੂੰ ਕੀ-ਕੀ ਸਹਿਣਾ ਪੈ ਸਕਦਾ ਹੈ।

ਮੈਂਡੀ ਨੇ ਦੋਸ਼ੀਆਂ ਖਿਲਾਫ ਐਫਆਈਆਰ ਦਰਜ ਕੀਤੀਜਿਸ ਵਿੱਚ ਉਹ ਵੈਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਸ਼ਾਮਲ ਹਨਜਿਨ੍ਹਾਂ ਤੇ ਜਾਅਲੀ ਵੀਡੀਓ ਅਪਲੋਡ ਕੀਤੀ ਗਈ ਸੀ।

ਐਫਆਈਆਰ ਟੈਕਨਾਲੋਜੀ ਐਕਟ 2000 ਦੀ ਧਾਰਾ 67 (ਏ), 67, 66 (ਈ) ਅਤੇ ਇੰਡੀਅਨ ਪੀਨਲ ਕੋਡ 1860 ਦੀ ਧਾਰਾ 509, 354 ਅਧੀਨ ਦਰਜ ਕੀਤੀ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਯਾਦ ਰਹੇ ਕਿ ਮੈਂਡੀ ਤੱਖਰ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਇਸਨੂੰ ਪੰਜਾਬੀ ਸਿਨੇਮਾ ਦੀ ਇੱਕ ਉੱਤਮ ਅਭਿਨੇਤਰੀ ਮੰਨਿਆ ਜਾਂਦਾ ਹੈ, “ਰੱਬ ਦਾ ਰੇਡੀਓ” “ਅਰਦਾਸ” “ਸਰਦਾਰ ਜੀ” ਅਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਵਿੱਚ ਪੁਰਸਕਾਰ ਜੇਤੂ ਪਰਫਾਰਮੈਂਸ ਦਿੱਤੀ ਹੈ। ਇੰਡਸਟਰੀ `ਚ ਉਹ ਨਿਮਰ ਸੁਭਾਅ ਵਾਲੀ ਸੁਭਾਅ ਵਜੋਂ ਜਾਣੀ ਜਾਂਦੀ ਹੈ।

ਮੈਂਡੀ ਅਤੇ ਉਸਦੇ ਪ੍ਰਸ਼ੰਸਕਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਨਿਆਂ ਕੀਤਾ ਜਾਏ ਅਤੇ ਇਹ ਗੈਰ ਅਨੈਤਿਕ ਅਪਰਾਧ ਬੰਦ ਹੋ ਜਾਣ ਕਿਉਂਕਿ ਹਰ ਲੜਕੀ ਅਜਿਹੀ ਹਾਲਤ ਨੂੰ ਸੰਭਾਲ ਨਹੀਂ ਸਕਦੀ ਜਿਸ ਤਰ੍ਹਾਂ ਮੈਂਡੀ ਤੱਖਰ ਨੇ ਸੰਭਾਲਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫੁੱਟਬਾਲ ਪ੍ਰੇਮੀਆਂ ਲਈ ਮੁਫ਼ਤ ਵਿਸ਼ਵ ਕੱਪ 26™ ਲਾਈਵ ਪ੍ਰਸਾਰਣ ਸਮਾਗਮਾਂ ਦੀ ਮੇਜ਼ਬਾਨੀ ਕਰੇਗਾ

ਸਰੀ, ਬੀ.ਸੀ. – ਸਰੀ ਸ਼ਹਿਰ 11 ਜੂਨ ਤੋਂ 19 ਜੁਲਾਈ, 2026 ਤੱਕ ਸਰੀ ਸ਼ੌਕਰ ਫੈਨ ਜੋਨਜ਼ ਦੀ ਮੇਜ਼ਬਾਨੀ ਕਰੇਗਾ, ਜਿਸ ਨਾਲ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਫੀਫਾ ਵਿਸ਼ਵ ਕੱਪ 26™ ਦੇ ਰੋਮਾਂਚਕ ਮੈਚਾਂ ਦਾ ਆਨੰਦ ਇਕੱਠੇ ਮੁਫ਼ਤ

ਸਰੀ ਵੱਲੋਂ ਭਵਿੱਖੀ ਸੇਵਾਵਾਂ ‘ਚ ਨਿਵੇਸ਼ ‘ਤੇ ਕੇਂਦਰਿਤ ਕਿਫ਼ਾਇਤੀ 2026 ਬਜਟ ਪੇਸ਼

2026-2030 ਜਨਰਲ ਓਪਰੇਟਿੰਗ ਅਤੇ ਕੈਪੀਟਲ ਬਜਟ ਹੁਣ ਜਨਤਾ ਲਈ ਉਪਲਬਧ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਆਪਣੇ ਪ੍ਰਸਤਾਵਿਤ 2026-2030 ਜਨਰਲ ਓਪਰੇਟਿੰਗ ਅਤੇ ਕੈਪੀਟਲ ਬਜਟ ਜਾਰੀ ਕਰ ਦਿੱਤੇ ਹਨ, ਜੋ ਅਗਲੇ

ਸਰੀ ਸਿਟੀ ਅਤੇ ਸਰੀ ਪੁਲਿਸ ਬੋਰਡ ਵਿਚਕਾਰ 2026 ਦੇ ਪੁਲੀਸਿੰਗ ਬਜਟ ‘ਤੇ ਹੋਇਆ ਸਮਝੌਤਾ

ਸਰੀ, ਬੀ.ਸੀ. – ਸਰੀ ਸਿਟੀ ਅਤੇ ਸਰੀ ਪੁਲਿਸ ਬੋਰਡ, ਸਰੀ ਪੁਲਿਸ ਸਰਵਿਸ (Surrey Police Service) ਲਈ 2026 ਦੇ ਬਜਟ ਸਮਝੌਤੇ ‘ਤੇ ਪਹੁੰਚ ਗਏ ਹਨ, ਜਿਸ ਵਿੱਚ RCMP ਤੋਂ SPS ਵਿੱਚ ਨਿਰੰਤਰ ਤਬਦੀਲੀ ਦਾ ਸਮਰਥਨ ਕਰਨ ਅਤੇ ਪੂਰੇ ਸ਼ਹਿਰ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.