ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕੋਈ ਨਾ ਕੋਈ ਨਵੀਂ ਵੀਡੀਓ ਦੇਖਣ ਨੂੰ ਮਿਲਦੀ ਹੈ। ਬਹੁਤ ਸਾਰੀਆਂ ਹੈਰਾਨੀਜਨਕ ਪੋਸਟਾਂ ਵੀ। ਸੋਸ਼ਲ ਮੀਡੀਆ ‘ਤੇ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਮੁੰਬਈ ਦੇ ਬਾਂਦਰਾ ਫਲਾਈਓਵਰ ‘ਤੇ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਵਿਅਕਤੀ ਆਪਣੇ ਗਲੇ ‘ਚ ਰੱਸੀ ਬੰਨ੍ਹ ਕੇ ਲਟਕ ਰਿਹਾ ਹੈ। ਕਥਿਤ ਤੌਰ ‘ਤੇ ਵਿਅਕਤੀ ਨੇ ਆਪਣੇ ਗਲੇ ਵਿਚ ਰੱਸੀ ਬੰਨ੍ਹੀ ਤੇ ਫਲਾਈਓਵਰ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੁੰਬਈ ਪੁਲਿਸ ਨੇ ਵੀਡੀਓ ਦਾ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ ਲਈ ਸੂਚਿਤ ਕੀਤਾ ਹੈ।
Just in: Suicide At Mumbai bandra Highway pic.twitter.com/ZN4hVooTFa
— Shahid khan (@ShahidK18627918) October 18, 2023



