ਆਨਲਾਈਨ ਡੈਸਕ, ਨਵੀਂ ਦਿੱਲੀ : ਇਸ ਸਮੇਂ ਸ਼ੇਅਰ ਬਾਜ਼ਾਰ ਹਰ ਰੋਜ਼ ਨਵੇਂ ਰਿਕਾਰਡ ਬਣਾ ਰਿਹਾ ਹੈ ਅਤੇ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਬਾਜ਼ਾਰ ‘ਚ ਤੇਜ਼ੀ ਦੇ ਵਿਚਕਾਰ ਕਈ ਕੰਪਨੀਆਂ ਆਪਣੇ IPO ਲੈ ਕੇ ਆ ਰਹੀਆਂ ਹਨ। ਤੁਸੀਂ ਅਖਬਾਰਾਂ ਜਾਂ ਟੀਵੀ ਵਿੱਚ ਅਕਸਰ ਸੁਣਿਆ ਅਤੇ ਦੇਖਿਆ ਹੋਵੇਗਾ ਕਿ ਨਿਵੇਸ਼ਕ IPO ਤੋਂ ਚੰਗੀ ਕਮਾਈ ਕਰਦੇ ਹਨ।

ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਇੱਕ ਅਜਿਹੇ ਵਿਅਕਤੀ ਹੋ ਜੋ ਪਹਿਲੀ ਵਾਰ IPO ਵਿੱਚ ਪੈਸਾ ਲਗਾਉਣ ਜਾ ਰਹੇ ਹੋ ਤਾਂ ਇਸ ਤੋਂ ਪਹਿਲਾਂ ਤੁਹਾਨੂੰ ਕਈ ਚੀਜ਼ਾਂ ਦੇ ਨਾਲ-ਨਾਲ ਇਹ ਵੀ ਸਮਝਣਾ ਹੋਵੇਗਾ ਕਿ IPO ਕੀ ਹੁੰਦਾ ਹੈ। ਅੱਜ ਇਸ ਖਬਰ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ IPO ਕੀ ਹੈ ਅਤੇ ਇਸ ਵਿੱਚ ਪੈਸਾ ਲਗਾਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਕੀ ਹੈ IPO?

ਜੇਕਰ ਤੁਸੀਂ ਕਿਸੇ ਕੰਪਨੀ ਦੇ ਮਾਲਕ ਹੋ ਅਤੇ ਤੁਸੀਂ ਆਪਣੇ ਕਾਰੋਬਾਰ ਨੂੰ ਹੋਰ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸਦੇ ਲਈ ਹੋਰ ਪੈਸੇ ਦੀ ਲੋੜ ਹੋਵੇਗੀ। ਇਸ ਪੈਸੇ ਨੂੰ ਇਕੱਠਾ ਕਰਨ ਅਤੇ ਮਾਰਕੀਟ ਵਿੱਚ ਸੂਚੀਬੱਧ ਹੋਣ ਲਈ ਕੰਪਨੀ ਆਈਪੀਓ ਇਸ ਵਿੱਚ ਕੰਪਨੀ ਆਪਣੀ ਕੁਝ ਹਿੱਸੇਦਾਰੀ (ਸ਼ੇਅਰ) ਲੋਕਾਂ ਨੂੰ ਵੇਚਦੀ ਹੈ ਅਤੇ ਬਦਲੇ ਵਿੱਚ ਪੈਸੇ ਲੈਂਦੀ ਹੈ।

ਜਦੋਂ ਕੋਈ ਕੰਪਨੀ ਪਹਿਲੀ ਵਾਰ ਜਨਤਾ ਨੂੰ ਸਟਾਕ ਵੇਚਦੀ ਹੈ ਤਾਂ ਇਸਨੂੰ IPO ਕਿਹਾ ਜਾਂਦਾ ਹੈ। IPO ਪ੍ਰਕਿਰਿਆ ਨੂੰ ਕਈ ਵਾਰ “ਜਨਤਕ ਹੋਣਾ” ਵੀ ਕਿਹਾ ਜਾਂਦਾ ਹੈ।

ਪੈਸਾ ਲਗਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਕੰਪਨੀ ਬਾਰੇ ਜਾਣੋ

ਜਦੋਂ ਪੈਸੇ ਦੀ ਗੱਲ ਆਉਂਦੀ ਹੈ ਤਾਂ ਵਿਅਕਤੀ ਨੂੰ ਹਮੇਸ਼ਾ ਸਮਝਦਾਰੀ ਨਾਲ ਖਰਚ ਕਰਨਾ ਚਾਹੀਦਾ ਹੈ। IPO ਵਿੱਚ ਪੈਸਾ ਲਗਾਉਣ ਤੋਂ ਪਹਿਲਾਂ, ਕੰਪਨੀ ਬਾਰੇ ਖੋਜ ਕਰੋ। ਕੰਪਨੀ ਦੇ ਇਤਿਹਾਸ, ਇਸਦੇ ਉਤਪਾਦਾਂ ਦੀ ਕਾਰਗੁਜ਼ਾਰੀ, ਪ੍ਰਬੰਧਨ ਟੀਮ, ਕੰਪਨੀ ਦੇ ਪ੍ਰਮੋਟਰ ਆਦਿ ਬਾਰੇ ਧਿਆਨ ਨਾਲ ਪੜ੍ਹੋ।

ਕੰਪਨੀ ਦਾ ਡਰਾਫਟ ਪੜ੍ਹੋ

ਜਦੋਂ ਵੀ ਕੋਈ ਕੰਪਨੀ ਮਾਰਕੀਟ ਵਿੱਚ ਆਈਪੀਓ ਲਿਆਉਂਦੀ ਹੈ ਤਾਂ ਉਹ ਮਾਰਕੀਟ ਰੈਗੂਲੇਟਰ ਸੇਬੀ ਨੂੰ ਆਪਣਾ ਡਰਾਫਟ ਜਮ੍ਹਾਂ ਕਰਾਉਂਦੀ ਹੈ। ਇਸਦੇ ਰੈੱਡ ਹੈਰਿੰਗ ਪ੍ਰਾਸਪੈਕਟਸ (DRHP) ਵਜੋਂ ਵੀ ਜਾਣਿਆ ਜਾਂਦਾ ਹੈ।

ਇਸ ਡਰਾਫਟ ਵਿੱਚ ਕੰਪਨੀ ਬਾਰੇ ਜਾਣਕਾਰੀ, ਕੰਪਨੀ ਦੇ ਸ਼ੇਅਰ ਧਾਰਕਾਂ, ਕੰਪਨੀ ਦੀ ਵਿੱਤੀ ਸਥਿਤੀ, ਕੰਪਨੀ ਦਾ ਕੰਮਕਾਜ, ਕੰਪਨੀ ਦਾ ਕਰਜ਼ਾ, ਕੰਪਨੀ ਵਿਰੁੱਧ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ, ਕੰਪਨੀ ਆਈਪੀਓ ਰਾਹੀਂ ਇਕੱਠੇ ਕੀਤੇ ਪੈਸੇ ਦੀ ਵਰਤੋਂ ਕਿੱਥੇ ਕਰੇਗੀ ਇਹ ਸਭ ਕੁਝ ਮੌਜੂਦ ਹੈ। IPO ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਇਸ ਡਰਾਫਟ ਨੂੰ ਧਿਆਨ ਨਾਲ ਪੜ੍ਹੋ।

ਸਟਾਕ ਮਾਰਕੀਟ ਦੇ ਰੁਝਾਨਾਂ ਦਾ ਅਧਿਐਨ ਕਰੋ

ਪੈਸਾ ਨਿਵੇਸ਼ ਕਰਨ ਤੋਂ ਪਹਿਲਾਂ, ਸਟਾਕ ਮਾਰਕੀਟ ਦੇ ਰੁਝਾਨਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ। ਇਹ ਜਾਣਨਾ ਮਹੱਤਵਪੂਰਨ ਹੈ ਕਿ ਕੀ ਮਾਰਕੀਟ ’ਚ ਤੇਜ਼ੀ ਹੈ ਮੰਦੀ। ਤੁਹਾਨੂੰ ਦੱਸ ਦੇਈਏ ਕਿ ਵਧਦੇ ਬਾਜ਼ਾਰ ‘ਚ ਜ਼ਿਆਦਾਤਰ ਕੰਪਨੀਆਂ ਆਈਪੀਓ ਦੀ ਪੇਸ਼ਕੇਸ਼ ਕਰਦੀ ਹੈ।

ਰਿਸਕ ਦਾ ਵਿਸ਼ਲੇਸ਼ਣ ਕਰੋ

ਨਿਵੇਸ਼ ਕਰਨ ਤੋਂ ਪਹਿਲਾਂ ਹਮੇਸ਼ਾ ਰਿਸਕ ਦਾ ਵਿਸ਼ਲੇਸ਼ਣ ਕਰੋ। ਤੁਹਾਡੇ ਦੁਆਰਾ ਕੀਤੇ ਗਏ ਕਿਸੇ ਵੀ ਨਿਵੇਸ਼ ਵਿੱਚ ਲਾਭ ਦੇ ਨਾਲ ਰਿਸਕ ਸ਼ਾਮਲ ਹੁੰਦਾ ਹੈ। ਇਸ ਲਈ ਹਮੇਸ਼ਾ ਕੈਲਕੁਲੇਟਿਡ ਰਿਸਕ ਲਓ।