ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੀਪੀਐਫ ਕਰਮਚਾਰੀਆਂ ਦਾ ਸੰਘਰਸ਼ ਹੁਣ ਰਾਸ਼ਟਰ ਪੱਧਰ ‘ਤੇ ਪਹੁੰਚ ਗਿਆ ਹੈ ਤੇ ਦੇਸ਼ ਭਰ ਦੇ ਸੀਪੀਐੱਫ ਕਾਮੇ 1 ਅਕਤੂਬਰ ਨੂੰ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿਖੇ ਇਕੱਠੇ ਹੋ ਕੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਪ੍ਰਤੀ ਦੇਸ਼ ਦੇ ਲੋਕਾਂ ਨੂੰ ਜਾਣੂੰ ਕਰਵਾਉਣਗੇ। ਇਹ ਜਾਣਕਾਰੀ ਸੀਪੀਐੱਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਨੇ ਕਰਮਚਾਰੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦਿੱਤੀ।
ਉਨਾਂ੍ਹ ਕਿਹਾ ਕਿ ਇਸ ਮੀਟਿੰਗ ‘ਚ ਦਿੱਲੀ ਰੈਲੀ ‘ਚ ਕਰਮਚਾਰੀਆਂ ਦੇ ਸ਼ਾਮਲ ਹੋਣ ਲਈ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸਮੂਹ ਕਰਮਚਾਰੀਆਂ ‘ਚ ਇਸ ਰੈਲੀ ‘ਚ ਸ਼ਾਮਲ ਹੋਣ ਲਈ ਪੂਰਾ ਉਤਸ਼ਾਹ ਹੈ। ਇਸ ਮੌਕੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਕਰਮਚਾਰੀਆਂ ਦਾ ਜਮਹੂਰੀ ਹੱਕ ਹੈ ਪੰ੍ਤੂ ਸਰਕਾਰ ਨੇ ਮੁਲਾਜ਼ਮ ਹਿਤਾਂ ਦਾ ਘਾਣ ਕਰਦਿਆਂ ਇਸਨੂੰ ਨਵੀਂ ਪੈਨਸ਼ਨ ਸਕੀਮ ‘ਚ ਬਦਲ ਦਿੱਤਾ ਜਿਸ ਨਾਲ ਲੱਖਾਂ ਕਰਮਚਾਰੀ ਰਿਟਾਇਰਮੈਂਟ ਉਪਰੰਤ ਬਿਲਕੁਲ ਨਿਗੂਣੀਆਂ ਪੈਨਸ਼ਨਾਂ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਕੇਵਲ 5 ਸਾਲ ਲਈ ਸੱਤਾ ‘ਚ ਰਹਿਣ ਵਾਲੇ ਸਰਕਾਰ ਦੇ ਆਪਣੇ ਵਿਧਾਇਕ, ਮੰਤਰੀ, ਲੋਕ ਸਭਾ ਮੈਂਬਰ ਆਦਿ ਸਾਰੇ ਪੈਨਸ਼ਨਾਂ ਲੈਂਦੇ ਹਨ ਪੰ੍ਤੂ ਆਪਣੀ ਜ਼ਿੰਦਗੀ ਦੇ 3 ਤੋਂ 4 ਦਹਾਕੇ ਸਰਕਾਰੀ ਸੇਵਾ ‘ਚ ਦੇਣ ਉਪਰੰਤ ਵੀ ਕਰਮਚਾਰੀਆਂ ਨੂੰ ਪੈਨਸ਼ਨ ਵਿਹੂਣਾ ਰੱਖਿਆ ਗਿਆ ਹੈ। ਉਨਾਂ੍ਹ ਕਿਹਾ ਕਿ ਦਿੱਲੀ ਵਿਖੇ ਕੀਤੀ ਜਾਣ ਵਾਲੀ ਰੈਲੀ ‘ਚ ਸਰਕਾਰ ਨੂੰ ਵੋਟਾਂ ਸਮੇਂ ਕੀਤੇ ਗਏ ਵਾਅਦੇ ਯਾਦ ਕਰਵਾਏ ਜਾਣਗੇ।
ਇਸ ਮੌਕੇ ਮਨਿਸਟ੍ਰੀਅਲ ਸਰਵਿਸਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਕਰਨ ਸਿੰਘ ਨੇ ਕਿਹਾ ਕਿ ਆਪਣੀਆਂ ਹੱਕੀ ਤੇ ਜਮਹੂਰੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਸੀਪੀਐਫ ਸੂਬਾ ਪ੍ਰਧਾਨ ਸੁਖਜੀਤ ਸਿੰਘ ਤੇ ਆਗੂ ਸੰਗਤ ਰਾਮ ਨੂੰ ਪੁਲਿਸ ਵੱਲੋਂ ਨਜ਼ਰਬੰਦ ਕਰਨਾ ਸਰਕਾਰ ਦੀ ਬੌਖਲਾਹਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਸਰਕਾਰ ਦੀਆਂ ਇਨਾਂ੍ਹ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ ਹਨ ਸਗੋਂ ਹੌਂਸਲੇ ਹੋਰ ਮਜਬੂਤ ਹੋਏ ਹਨ। ਊਨਾਂ੍ਹ ਕਿਹਾ ਕਿ 1 ਅਕਤੂਬਰ ਨੂੰ ਦਿੱਲੀ ਵਿਖੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੁਲਾਜ਼ਮ ਵਹੀਰਾਂ ਘੱਤ ਕੇ ਜਾਣਗੇ। ਇਸ ਮੌਕੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ, ਬੀਐਂਡਆਰ, ਸਿਹਤ ਵਿਭਾਗ, ਸਿੱਖਿਆ ਵਿਭਾਗ, ਮੰਡਲ ਭੂਮੀ ਰੱਖਿਆ, ਸਮਾਜਿਕ ਸੁਰੱਖਿਆ, ਐਕਸਾਈਜ਼ ਵਿਭਾਗ ਤੋਂ ਇਲਾਵਾ ਵੱਡੀ ਗਿਣਤੀ ‘ਚ ਵੱਖ¸ਵੱਖ ਵਿਭਾਗਾਂ ਦੇ ਆਗੂ ਤੇ ਕਰਮਚਾਰੀ ਮੌਜੂਦ ਸਨ।


