ਦੀਪਕ ਬਾਂਸਲ, ਤਪਾ ਮੰਡੀ

ਸਿਵਲ ਸਰਜਨ ਬਰਨਾਲਾ ਡਾ. ਜਸਵੀਰ ਸਿੰਘ ਅੌਲਖ ਦੇ ਹੁਕਮਾਂ ਤਹਿਤ ਐੱਸਐੱਮਓ ਤਪਾ ਡਾ. ਨਵਜੋਤ ਪਾਲ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰੀ ਪ੍ਰਰਾਇਮਰੀ ਸਕੂਲ ਿਢੱਲਵਾਂ ਵਿਖੇ ਵਿਦਿਆਰਥੀਆਂ ਨੂੰ ਡੇਂਗੂ, ਮਲੇਰੀਆ ਬੁਖਾਰ ਤੇ ਪਾਣੀ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ।

ਮਲਟੀਪਰਪਜ਼ ਹੈਲਥ ਵਰਕਰ ਬੂਟਾ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੱਜਕਲ੍ਹ ਦੇ ਦਿਨਾਂ ‘ਚ ਮੱਛਰਾਂ ਦੀ ਪੈਦਾਇਸ਼ ‘ਚ ਕਈ ਗੁਣਾ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਡੇਂਗੂ ਤੇ ਮਲੇਰੀਆ ਬੁਖਾਰ ਦੇ ਕੇਸਾਂ ‘ਚ ਵੀ ਵਾਧਾ ਹੁੰਦਾ ਹੈ। ਇਸ ਲਈ ਜਾਗਰੂਕ ਰਹਿਣ ਦੀ ਲੋੜ ਹੈ। ਉਨ੍ਹਾਂ ਡੇਂਗੂ ਬੁਖਾਰ ਬਾਰੇ ਦੱਸਿਆ ਕਿ ਏਡੀਜ਼ ਐਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਇਹ ਬਿਮਾਰੀ ਫੈਲਦੀ ਹੈ। ਉਨ੍ਹਾਂ ਡੇਂਗੂ ਬੁਖਾਰ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੇਜ਼ ਬੁਖਾਰ, ਮਾਸਪੇਸ਼ੀਆਂ ਵਿਚ ਦਰਦ, ਚਮੜੀ ਉੱਤੇ ਦਾਣੇ, ਮਸੂੜਿਆਂ ਤੇ ਨੱਕ ਵਿੱਚੋਂ ਖ਼ੂਨ ਵਗਣਾ ਆਦਿ ਪ੍ਰਮੁੱਖ ਨਿਸ਼ਾਨੀਆਂ ਹਨ। ਉਨ੍ਹਾਂ ਮਲੇਰੀਆ ਬੁਖਾਰ ਬਾਰੇ ਸੂਚਿਤ ਕਰਦਿਆਂ ਦੱਸਿਆ ਕਿ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਮੱਛਰ ਦੇ ਕੱਟਣ ਦੇ 7 ਤੋਂ 15 ਦਿਨਾਂ ਦੇ ਬਾਅਦ ਬੁਖ਼ਾਰ ਦੇ ਲੱਛਣ ਦਿਖਾਈ ਦੇ ਸਕਦੇ ਹਨ। ਠੰਢ ਲੱਗਣਾ, ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ,ਸਿਰ ਦਰਦ, ਬੁਖਾਰ ਉਤਰਨ ਤੋਂ ਬਾਅਦ ਥਕਾਵਟ , ਕਮਜ਼ੋਰੀ ਮਹਿਸੂਸ ਹੋਣਾ ਤੇ ਸਰੀਰ ਨੂੰ ਪਸੀਨਾ ਆਉਣਾ ਮਲੇਰੀਆ ਬੁਖਾਰ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਸੁਝਾਅ ਦਿੱਤਾ ਕਿ ਕੂਲਰਾਂ ਗਮਲਿਆਂ ਦੀਆਂ ਟਰੇਆਂ ਨੂੰ ਲਗਾਤਾਰ ਸਾਫ਼ ਰੱਖਿਆ ਜਾਵੇ, ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਤੇ ਤੇਲ ਦੀ ਵਰਤੋਂ ਕਰਨ ਦੇ ਨਾਲ ਨਾਲ ਸਰੀਰ ਨੂੰ ਪੂਰਾ ਢੱਕ ਕੇ ਰੱਖਿਆ ਜਾਵੇ।

ਇਸ ਮੌਕੇ ਵਧੇਰੇ ਜਾਣਕਾਰੀ ਦੇਣ ਲਈ ਡੇਂਗੂ ਬੁਖਾਰ ਨਾਲ ਸਬੰਧਿਤ ਪੈਂਫਲਿਟ ਵੰਡੇ ਗਏ। ਇਸ ਸਮੇਂ ਗੁਰਮੀਤ ਸਿੰਘ, ਬਲਦੀਪ ਸਿੰਘ ਰਾਮ ਪ੍ਰਤਾਪ, ਦਲਜੀਤ ਸਿੰਘ, ਸੁਮਨਪ੍ਰਰੀਤ ਕੌਰ ਤੇ ਸਕੂਲ ਸਟਾਫ ਹਾਜ਼ਰ ਸਨ।