ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੂੰ ਪਾਰਟੀ ਵੱਲੋਂ ਵੱਡੀ ਜਿੰਮੇਵਾਰੀ ਦਿੰਦੇ ਹੋਏ ਆਉਣ ਵਾਲੀਆਂ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਜਿੰਮੇਵਾਰੀ ਸੌਂਪੀ ਗਈ ਹੈ, ਜਿੱਥੇ ਉਹ ਕਈ ਹਲਕਿਆਂ ‘ਚ ਪਾਰਟੀ ਦੇ ਪ੍ਰਚਾਰ ਦੀ ਕਮਾਨ ਸੰਭਾਲਣਗੇ।
ਇਸ ‘ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਪਿੰ੍ਸੀਪਲ ਸੰਜੀਵ ਮੋਦਗਿੱਲ, ਬਲਾਕ ਮੀਤ ਪ੍ਰਧਾਨ ਕੁਲਦੀਪ ਸਿੰਘ ਸੋਮਲ, ਸਾਬਕਾ ਬਲਾਕ ਪ੍ਰਧਾਨ ਰਮਨਦੀਪ ਚਾਪੜਾ, ਯੂਥ ਆਗੂ ਸਾਹਿਲਪ੍ਰਰੀਤ ਸਿੰਘ ਸੋਮਲ ਨੇ ਬਿਕਮਰਜੀਤ ਸਿੰਘ ਚੀਮਾ ਨੂੰ ਮਿਲ ਕੇ ਵਧਾਈ ਦਿੱਤੀ। ਉਨ੍ਹਾਂ ਕਿਹਾ ਪਾਰਟੀ ਵੱਲੋਂ ਇੰਨੀ ਅਹਿਮ ਜਿੰਮੇਵਾਰੀ ਸੌਂਪ ਕੇ ਜਿੱਥੇ ਪ੍ਰਧਾਨ ਚੀਮਾ ਦੇ ਕਾਬਲੀਅਤ ‘ਤੇ ਮੋਹਰ ਲਗਾਈ ਹੈ ਉਥੇ ਉਨ੍ਹਾਂ ਦੇ ਸਿਆਸੀ ਕੱਦ ‘ਚ ਵੀ ਵਾਧਾ ਕੀਤਾ ਹੈ, ਜਿਸ ‘ਤੇ ਸਾਰੇ ਹਲਕੇ ਨੂੰ ਉਨ੍ਹਾਂ ‘ਤੇ ਮਾਣ ਹੈ।
ਇਸ ਮੌਕੇ ਬਿਕਮਰਜੀਤ ਸਿੰਘ ਚੀਮਾ ਨੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਰਾਸ਼ਟਰੀ ਸੰਗਠਨ ਮੰਤਰੀ ਬੀਐਲ ਸੰਤੋਸ਼ ਤੇ ਸਮੁੱਚੀ ਕੇਂਦਰੀ ਲੀਡਰਸ਼ਿਪ ਦਾ ਇਸ ਜਿੰਮੇਵਾਰੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਦੀ ਤਰਾਂ੍ਹ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ।


