ਰਘਬਿੰਦਰ ਸਿੰਘ, ਨਡਾਲਾ : ਸਮਾਸਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸੀਡੀਪੀਓ ਨਡਾਲਾ ਬਲਵਿੰਦਰਜੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਤੇ ਸੁਪਰਵਾਈਜ਼ਰ ਸਵਰਨ ਕੌਰ ਦੀ ਅਗਵਾਈ ਹੇਠ ਆਂਗਨਵਾੜੀ ਸੈਂਟਰ ਇਬਰਾਹੀਮਵਾਲ ਵਿਖੇ ਪੋਸ਼ਣ ਮਹੀਨਾ ਮਨਾਇਆ ਗਿਆ । ਇਸ ਮੌਕੇ ਸੁਪਰਵਾਈਜ਼ਰ ਸਵਰਨ ਕੌਰ ਨੇ ਕਿਸ਼ੋਰੀਆਂ ਨੂੰ ਆਪਣੀ ਸਾਫ ਸਫਾਈ ਤੇ ਸਹੀ ਖੁਰਾਕ, ਚੰਗੀ ਸਿਹਤ ਬਾਬਤ ਜਾਣਕਾਰੀ ਦਿੱਤੀ। ਇਸ ਮੌਕੇ ਆਂਗਨਵਾੜੀ ਵਰਕਰ ਸਰਬਜੀਤ ਕੌਰ, ਹਰਭਜਨ ਕੌਰ, ਬਿਮਲ ਕੌਰ, ਮਮਤਾ ਹੈਲਪਰ, ਹਰਜਿੰਦਰ ਕੌਰ,ਅਨਾਮਿਕਾ ਤੇ ਹੋਰ ਹਾਜ਼ਰ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



