ਅਮਰੀਕਾ ’ਚ ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਮਾਮਲੇ ਹੋਏ ਦੁੱਗਣੇ

ਸਾਲ 2017 ਦੇ ਮੁਕਾਬਲੇ ਅਮਰੀਕਾ ਵਿੱਚ ਨਸਲੀ ਨਫ਼ਰਤ ਨਾਲ ਭਰਪੂਰ ਜੁਰਮਾਂ ਦੀ ਕੁੱਲ ਗਿਣਤੀ ਵਿੱਚ ਥੋੜ੍ਹੀ ਕਮੀ ਦਰਜ ਹੋਈ ਹੈ ਪਰ FBI ਨੇ ਜਿਹੜੇ ਹੁਣ ਤਾਜ਼ਾ ਅੰਕੜੇ ਜਾਰੀ ਕੀਤੇ ਹਨ; ਉਨ੍ਹਾਂ ਮੁਤਾਬਕ ਇਸ ਦੇਸ਼ ਵਿੱਚ ਸਿੱਖਾਂ ਵਿਰੁੱਧ ਅਜਿਹੀ ਨਫ਼ਰਤ ਨਾਲ ਸਬੰਧਤ ਮਾਮਲਿਆਂ ਦੀ ਗਿਣਤੀ 200 ਫ਼ੀ ਸਦੀ ਵਧ ਗਈ ਹੈ। ਪਰ ਦੇਸ਼ ਦੇ ਆਗੂਆਂ ਦਾ ਕਹਿਣਾ ਹੈ ਕਿ ਗਿਣਤੀ ਵਿੱਚ ਇਹ ਵਾਧਾ ਬਹੁਤ ਨਿਗੂਣਾ ਹੈ। ਸਾਲ 2017 ਦੌਰਾਨ ਸਮੁੱਚੇ ਅਮਰੀਕਾ ’ਚ ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਕੁੱਲ 20 ਮਾਮਲੇ ਦਰਜ ਹੋਏ ਸਨ ਪਰ ਸਾਲ 2018 ’ਚ ਇਹ ਗਿਣਤੀ ਵਧ ਕੇ 60 ਤੱਕ ਪੁੱਜ ਗਈ। ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਜੁਰਮ ਕੁੱਲ ਜੁਰਮਾਂ ’ਚ ਤੀਜੇ ਨੰਬਰ ’ਤੇ ਸਭ ਤੋਂ ਵੱਧ ਹਨ। ਸਭ ਤੋਂ ਵੱਧ ਨਸਲੀ ਨਫ਼ਰਤ ਦੇ 43 ਫ਼ੀ ਸਦੀ ਮਾਮਲੇ ਯਹੂਦੀਆਂ ਵਿਰੁੱਧ ਦਰਜ ਹੁੰਦੇ ਹਨ; ਜਦ ਕਿ 14.6 ਫ਼ੀ ਸਦੀ ਮੁਸਲਮਾਨਾਂ ਵਿਰੁੱਧ ਤੇ 4.3 ਫ਼ੀ ਸਦੀ ਸਿੱਖਾਂ ਵਿਰੁੱਧ ਦਰਜ ਹੁੰਦੇ ਹਨ। ਸਾਲ 2018 ਦੌਰਾਨ ਅਮਰੀਕਾ ’ਚ ਨਸਲੀ ਨਫ਼ਰਤ ਦੇ ਮਾਮਲਿਆਂ ਦੀ ਗਿਣਤੀ 7120 ਸੀ; ਜਦ ਕਿ ਉਸ ਤੋਂ ਪਿਛਲੇ ਸਾਲ 2017 ’ਚ ਇਹ ਗਿਣਤੀ 7,175 ਸੀ। ਅਮਰੀਕਾ ’ਚ ਦਰਅਸਲ ਸਿੱਖਾਂ ਨੂੰ ਦਸਤਾਰ ਕਾਰਨ ਪੱਛਮੀ ਏਸ਼ੀਅਨ ਭਾਵ ਮੁਸਲਿਮ ਸਮਝ ਲਿਆ ਜਾਂਦਾ ਹੈ। 11 ਸਤੰਬਰ, 2001 ਨੂੰ ਜਦੋਂ ਨਿਊ ਯਾਰਕ ਦੇ ਵਰਲਡ ਟਰੇਡ ਸੈਂਟਰ ’ਤੇ ਅੱਤਵਾਦੀ ਹਮਲਾ ਹੋਇਆ ਸੀ; ਤਦ ਸ੍ਰੀ ਬਲਬੀਰ ਸਿੰਘ ਸੋਢੀ ਦਾ ਸਿਰਫ਼ ਇਸ ਲਈ ਕਤਲ ਹੋ ਗਿਆ ਸੀ ਕਿਉਂਕਿ ਨਸਲੀ ਮਾਨਸਿਕਤਾ ਵਾਲੇ ਕਾਤਲ ਨੂੰ ਉਨ੍ਹਾਂ ਦੀ ਸ਼ਕਲ ਤੇ ਰੂਪ ਕਿਸੇ ਮੁਸਲਿਮ ਵਰਗੀ ਜਾਪੀ ਸੀ। ਫਿਰ ਸਾਲ 2013 ਦੌਰਾਨ ਵਿਸਕੌਨਸਿਨ ਦੇ ਗੁਰਦੁਆਰਾ ਸਾਹਿਬ ’ਤੇ ਹਮਲਾ ਹੋਇਆ ਸੀ; ਜਿੱਥੇ ਛੇ ਸਿੱਖ ਸ਼ਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਅਮਰੀਕਾ ’ਚ ਪੰਜ ਲੱਖ ਦੇ ਲਗਭਗ ਸਿੱਖ ਵਸਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਮਾਮਲਿਆਂ ਦੀ ਅਸਲ ਗਿਣਤੀ ਤਾਂ ਬਹੁਤ ਜ਼ਿਆਦਾ ਹੈ ਪਰ ਉਨ੍ਹਾਂ ਵਿੱਚੋਂ ਬਹੁਤੇ ਮਾਮਲੇ ਪੁਲਿਸ ਕੋਲ ਕਦੇ ਜਾਂਦੇ ਹੀ ਨਹੀਂ।

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਫਲੀਟਵੁੱਡ ਇਸਲਾਮਿਕ ਸੈਂਟਰ ਦੀ ਭੰਨਤੋੜ ਬਾਰੇ ਬਿਆਨ

ਫਲੀਟਵੁੱਡ ਇਸਲਾਮਿਕ ਸੈਂਟਰ ਵਿੱਚ ਰਿਪੋਰਟ ਕੀਤੇ ਗਏ ਨਫ਼ਰਤ ਭਰੇ ਸੁਨੇਹੇ ਅਤੇ ਧਮਕੀਆਂ ਬਹੁਤ ਹੀ ਅਪਮਾਨਜਨਕ ਅਤੇ ਦਿਲ ਦੁਖਾਉਣ ਵਾਲੀਆਂ ਹਨ। ਕਿਸੇ ਵਿਅਕਤੀ ਨੂੰ ਉਸਦੇ ਧਰਮ

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.