ਯੂ. ਕੇ. ਵਿਖੇ ਕਰਜ਼ ‘ਚ ਡੁੱਬੇ ਭਾਰਤੀ ਮੂਲ ਦੇ ਵਿਦਿਆਰਥੀ ਵਲੋਂ ਖ਼ੁਦਕੁਸ਼ੀ
ਲੰਡਨ, (ਏਜੰਸੀ)-ਉੱਤਰੀ ਇੰਗਲੈਂਡ ਦੇ ਸ਼ਹਿਰ ਲੀਡਸ ਦੇ ਇਕ ਫਲੈਟ ‘ਚ ਭਾਰਤੀ ਮੂਲ ਦੇ ਵਿਦਿਆਰਥੀ ਨੇ ਆਪਣੇ ਸਿਰ ਜ਼ਿਆਦਾ ਕਰਜ਼ਾ ਹੋਣ ਕਾਰਨ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ। ਨਸੀਬ ਚੌਹਾਨ ਜੋ ਲੀਡਸ ਬੇਕੇਟ ਯੂਨੀਵਰਸਿਟੀ ‘ਚ ਮਨੁੱਖੀ ਭੂਗੋਲ ਦੀ ਪੜ੍ਹਾਈ ਕਰ ਰਿਹਾ ਸੀ, ਪਿਛਲੇ ਸਾਲ 28 ਮਈ ਨੂੰ ਆਪਣੇ ਫਲੈਟ ‘ਚ ਮ੍ਰਿਤਕ ਪਾਇਆ ਗਿਆ। ਅਦਾਲਤ ‘ਚ ਇਸ ਘਟਨਾ ਬਾਰੇ ਇਸੇ ਹਫਤੇ ਹੀ ਦੱਸਿਆ ਗਿਆ। ਨਸੀਬ ਦੇ ਪਿਤਾ ਕੁਲਜੀਤ ਚੌਹਾਣ ਨੇ ਦੱਸਿਆ ਕਿ ਸਾਨੂੰ ਵੀ ਉਸ ਦੀ ਮੌਤ ਤੋਂ ਬਾਅਦ ਪਤਾ ਲੱਗਾ ਹੈ ਕਿ ਉਸ ‘ਤੇ ਕਰਜ਼ ਹੋਣ ਕਰ ਕੇ ਹੀ ਉਸ ਨੇ ਇਹ ਕਦਮ ਚੁੱਕਿਆ ਹੈ।

