ਬਚ ਗਈ ਧਰਤੀ, 19 ਹਜ਼ਾਰ ਕਿਲੋਮੀਟਰ ਦੀ ਰਫ਼ਤਾਰ ਨਾਲ ਨੇੜਿਉਂ ਲੰਘਿਆ ਉਲਕਾ ਪਿੰਡ

ਭਾਰਤ ਸਮੇਤ ਦੁਨੀਆ ਭਰ ਦੇ ਸਾਰੇ ਦੇਸ਼ ਇਸ ਸਮੇਂ ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਨ। ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2,18,000 ਤਕ ਪਹੁੰਚ ਚੁੱਕੀ ਹੈ ਅਤੇ ਲੋਕਾਂ ‘ਚ ਕਾਫ਼ੀ ਦਹਿਸ਼ਤ ਦਾ ਮਾਹੌਲ ਹੈ। ਇਸ ਸਭ ਵਿਚਕਾਰ ਇੱਕ ਖਗੋਲੀ ਘਟਨਾ ਦਾ ਵੀ ਲੋਕਾਂ ਨੂੰ ਡਰ ਸਤਾ ਰਿਹਾ ਸੀ, ਪਰ ਹੁਣ ਇਹ ਵੱਡਾ ਖ਼ਤਰਾ ਟਲ ਗਿਆ ਹੈ।

ਪਿਛਲੇ ਕਾਫ਼ੀ ਸਮੇਂ ਤੋਂ ਖ਼ਬਰ ਸੀ ਕਿ 29 ਅਪ੍ਰੈਲ ਦਾ ਦਿਨ ਧਰਤੀ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ, ਪਰ ਹੁਣ ਇਹ ਖ਼ਤਰਾ ਟਲ ਚੁੱਕਾ ਹੈ ਅਤੇ ਧਰਤੀ ਬਚ ਗਈ ਹੈ। ਦਰਅਸਲ ਨਾਸਾ ਦੇ ਅਨੁਸਾਰ 29 ਅਪ੍ਰੈਲ ਨੂੰ ਇੱਕ ਉਲਕਾ ਪਿੰਡ ਮਤਲਬ ਐਸਟਰਾਇਡ ਧਰਤੀ ਨੇੜਿਉਂ ਲੰਘਣ ਵਾਲਾ ਸੀ। ਵਿਗਿਆਨੀ ਇਸ ਉਲਕਾ ਪਿੰਡ ਨੂੰ ਧਰਤੀ ਤੋਂ ਦੂਰ ਰੱਖਣ ਲਈ ਸਾਰੀ ਤਾਕਤ ਲਗਾ ਚੁੱਕੇ ਸਨ। ਉਨ੍ਹਾਂ ਨੂੰ ਡਰ ਸੀ ਕਿ ਜੇ ਉਲਕਾ ਪਿੰਡ ਆਪਣੀ ਦਿਸ਼ਾ ਨੂੰ ਥੋੜਾ ਜਿਹਾ ਬਦਲ ਦੇਵੇਗਾ ਤਾਂ ਧਰਤੀ ‘ਤੇ ਤਬਾਹੀ ਮਚ ਸਕਦੀ ਹੈ।
Embedded video

ਹਾਲਾਂਕਿ ਹੁਣ ਇਹ ਖ਼ਤਰਾ ਟਲ ਗਿਆ ਹੈ। ਇਸ ਉਲਕਾ ਪਿੰਡ ਦੇ ਧਰਤੀ ਨੇੜਿਉਂ ਗੁਜਰਨ ਦਾ ਸਮਾਂ ਅੱਜ ਬੁੱਧਵਾਰ ਸਵੇਰੇ 5.30 ਵਜੇ ਸੀ ਅਤੇ ਧਰਤੀ ਉੱਤੇ ਮੰਡਰਾ ਰਿਹਾ ਖ਼ਤਰਾ ਵੀ ਖ਼ਤਮ ਹੋ ਗਿਆ ਹੈ। ਇਸ ਦੀ ਰਫ਼ਤਾਰ 19 ਹਜ਼ਾਰ ਕਿੱਲੋਮੀਰ ਪ੍ਰਤੀ ਘੰਟਾ ਸੀ।

59 ਸਾਲ ਬਾਅਦ ਵਾਪਸ ਆਵੇਗਾ
ਇਹੀ ਉਲਕਾ ਪਿੰਡ ਅੱਜ ਤੋਂ 59 ਸਾਲ ਬਾਅਦ ਯਾਨੀ ਸਾਲ 2079 ‘ਚ ਵਾਪਸ ਸੌਰ ਮੰਡਲ ‘ਚ ਆਵੇਗਾ। ਅਰੇਬਿਕੋ ਆਬਜ਼ਰਵੇਟਰੀ ਦੇ ਸਪੈਸ਼ਲਿਸਟ ਫਲੇਵੀਅਨ ਵੇਂਡਿਟੀ ਦਾ ਕਹਿਣਾ ਹੈ ਕਿ 2079 ‘ਚ ਖ਼ਤਰਨਾਕ ਸਾਬਤ ਹੋ ਸਕਦਾ ਹੈ, ਕਿਉਂਕਿ ਉਦੋਂ ਇਸ ਦੀ ਧਰਤੀ ਤੋਂ ਦੂਰੀ ਮਹਿਜ਼ 3.5 ਗੁਣਾ ਹੀ ਰਹਿ ਜਾਵੇਗੀ। ਫਿਲਹਾਲ ਇਸ ਦੇ ਆਰਬਿਟ ਦਾ ਨਿਰੀਖਣ ‘ਤੇ ਅਧਿਐਨ ਜ਼ਰੂਰੀ ਹੈ, ਕਿਉਂਕਿ ਭਵਿੱਖ ਵਿੱਚ ਇਹ ਕਦੇ ਵੀ ਧਰਤੀ ਲਈ ਵੱਡਾ ਸੰਕਟ ਬਣ ਸਕਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.