ਕੇਂਟਕੀ ਤੇ ਵਰਜੀਨੀਆ ‘ਚ ਡੈਮੋਕ੍ਰੇਟਸ ਦਾ ਕਬਜ਼ਾ, ਭਾਰਤੀ ਮੂਲ ਦੀ ਹਾਸ਼ਮੀ ਨੇ ਰਚਿਆ ਇਤਿਹਾਸ

ਲਾਸ ਏਜੰਲਸ – ਡੈਮੋਕ੍ਰੇਟ ਨੇ ਦਹਾਕਿਆਂ ਬਾਅਦ ਮੰਗਲਵਾਰ ਨੂੰ ਵਰਜੀਨੀਆ ਸੂਬੇ ‘ਚ ਰਿਪਬਲਿਕਨ ਨੂੰ ਸੱਤਾ ਤੋਂ ਬਾਹਰ ਦਾ ਰਾਹ ਦਿਖਾ ਕੇ ਭਾਰੀ ਓਲਟਫੇਰ ਕਰ ਦਿੱਤਾ ਹੈ। ਡੈਮੋਕ੍ਰੇਟ ਪਾਰਟੀ ਵਰਜੀਨੀਆ ਦੇ ਦੋਹਾਂ ਸਦਨਾਂ ‘ਚ ਜੇਤੂ ਰਹੀ। ਡੈਮੋਕ੍ਰੇਟ ਨੂੰ ਕੇਂਟਕੀ ਰਾਜ ‘ਚ ਵੀ ਜਿੱਤ ਹਾਸਲ ਹੋਈ ਹੈ। ਕੇਂਟਕੀ ਰਾਜ ‘ਚ ਗਵਰਨਰ ਦੀਆਂ ਚੋਣਾਂ ‘ਚ ਡੈਮੋਕ੍ਰੇਟ ਅਟਾਰਨੀ ਜਨਰਲ ਐਂਡੀ ਬੇਸ਼ੀਅਰ (41) ਨੇ ਟਰੰਪ ਦੇ ਹਮਦਰਦ ਗਵਰਨਰ ਮੇਟ ਬੇਵਿਨ (52) ਨੂੰ ਹਰਾ ਦਿੱਤਾ ਹੈ। ਜਿਥੇ ਬੇਸ਼ੀਅਰ ਨੂੰ 49.2 ਫੀਸਦੀ ਵੋਟਾਂ ਹਾਸਲ ਹੋਈਆਂ ਉਥੇ ਹੀ ਬੇਵਿਨ ਨੂੰ 48.8 ਫੀਸਦੀ ਵੋਟਾਂ ਮਿਲੀਆਂ। ਦੂਜੇ ਪਾਸੇ ਰਿਪਬਲਿਕਨ ਨੂੰ ਮਿਸੀਸਿੱਪੀ ‘ਚ ਜ਼ਰੂਰ ਜਿੱਤ ਹਾਸਲ ਹੋਈ ਹੈ। ਟਰੰਪ ਦੇ ਸਮਰਥਕ ਲੈਫ. ਗਵਰਨਰ ਟੇਟੇ ਰੇਵਿਸ ਗਵਰਨਰ ਚੁਣੇ ਗਏ।

ਇਨ੍ਹਾਂ ਤੋਂ ਇਲਾਵਾ ਭਾਰਤੀ ਮੂਲ ਦੀ ਪ੍ਰੋਫੈਸਰ ਗਜ਼ੇਲਾ ਹਾਸ਼ਮੀ ਨੇ ਵਰਜੀਨੀਆ ਸੈਨੇਟ ‘ਚ ਪਹਿਲੀ ਵਾਰ ਜਿੱਤ ਹਾਸਲ ਕਰ ਕੇ ਇਤਿਹਾਸ ਰੱਚ ਦਿੱਤਾ। ਡੈਮੋਕ੍ਰੇਟ ਗਜ਼ੇਲਾ ਪਹਿਲੀ ਮੁਸਲਿਮ ਮਹਿਲਾ ਹੈ, ਜੋ ਵਰਜੀਨੀਆ ਰਾਜ ‘ਚ ਸੈਨੇਟਰ ਬਣੀ ਹੈ। ਜ਼ਿਕਰਯੋਗ ਹੈ ਕਿ ਉਹ ਪਹਿਲੀ ਵਾਰ ਚੋਣ ਮੈਦਾਨ ‘ਚ ਉਤਰੀ ਸੀ। ਗਜ਼ੇਲਾ ਤੋਂ ਇਲਾਵਾ ਵਰਜ਼ੀਨੀਆ ਸੂਬੇ ‘ਚ ਇਕ ਹੋਰ ਇਤਿਹਾਸ ਉਸ ਵੇਲੇ ਰੱਚ ਹੋਇਆ ਜਦ ਟ੍ਰਾਂਸਜ਼ੇਂਡਰ ਡੈਨੀਕਾ ਰੋਇਮ ਹਾਊਸ ‘ਚ ਆਪਣੀ ਥਾਂ ਬਣਾਉਣ ‘ਚ ਕਾਮਯਾਬ ਰਹੀ।

ਜਿੱਤ ਹਾਸਲ ਹੋਣ ਤੋਂ ਬਾਅਦ ਬੇਸ਼ੀਅਰ ਨੇ ਆਖਿਆ ਕਿ ਅਸੀਂ ਪਹਿਲੇ ਦਿਨ ਦਫਤਰ ਜਾਣ ਲਈ ਬਿਲਕੁਲ ਤਿਆਰ ਹਾਂ ਅਤੇ ਮੈਨੂੰ ਇਸ ਦਾ ਇੰਤਜ਼ਾਰ ਹੈ। ਦੱਸ ਦਈਏ ਕਿ ਬੇਸ਼ੀਅਰ ਦੇ ਪਿਤਾ ਇਸ ਸੂਬੇ ਦੇ ਗਵਰਨਰ ਰਹੇ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੇਂਟਕੀ ਦੇ ਰਿਪਬਲਿਕਨ ਗਵਰਨਰ ਮੇਟ ਬੇਵਿਨ ਦਾ ਰਾਜ ਦੀਆਂ ਗਵਰਨਰ ਚੋਣਾਂ ਤੋਂ ਪਹਿਲਾਂ ਖੁਲ੍ਹ ਕੇ ਸਮਰਥਨ ਕੀਤਾ ਸੀ। ਅਖਬਾਰ ਏਜੰਸੀ ਸ਼ਿੰਹੂਆ ਮੁਤਾਬਕ ਐਤਵਾਰ ਨੂੰ ਇਕ ਟਵੀਟ ‘ਚ ਟਰੰਪ ਨੇ ਕੇਂਟਕੀ ਨਿਵਾਸੀਆਂ ਨੂੰ ਬੇਵਿਨ ਨੂੰ ਵੋਟ ਦੇਣ ਲਈ ਆਖਿਆ ਅਤੇ ਉਨ੍ਹਾਂ ਨੇ ਬੇਵਿਨ ਨੂੰ ਮਹਾਨ ਗਵਰਨਰ ਵੀ ਦੱਸਿਆ। ਦੱਸ ਦਈਏ ਕਿ ਬੇਵਿਨ 2015 ‘ਚ ਕੇਂਟਕੀ ਦੇ ਗਵਰਨਰ ਦੇ ਰੂਪ ‘ਚ ਪਹਿਲੀ ਵਾਰ ਚੁਣੇ ਗਏ ਸਨ ਪਰ ਇਸ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.