ਜੇਐੱਨਐੱਨ, ਨਵੀਂ ਦਿੱਲੀ : ਇਸ ਸਮੇਂ ਹਿੰਦੀ ਸਿਨੇਮਾ ਦੀ ਦਿੱਗਜ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਸੁਰਖੀਆਂ ਵਿਚ ਹਨ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇੰਸਟਾਗ੍ਰਾਮ ਰਾਹੀਂ ਵਾਪਸੀ ਕਰਨ ਵਾਲੇ ਰਾਜ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਕਾਫ਼ੀ ਗਰਮ ਹੈ। ਇੰਨਾ ਹੀ ਨਹੀਂ, ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਪ੍ਰਭਾਵਕ ਉਰਫੀ ਜਾਵੇਦ ਨਾਲ ਰਾਜ ਦੀ ਹਲਕੀ-ਫੁਲਕੀ ਬਹਿਸ ਵੀ ਦੇਖਣ ਨੂੰ ਮਿਲੀ ਹੈ। ਕੁਝ ਅਜਿਹਾ ਹੋ ਗਿਆ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਯਕੀਨ ਨਹੀਂ ਕਰੋਗੇ। ਉਰਫੀ ਜਾਵੇਦ ਅਤੇ ਰਾਜ ਕੁੰਦਰਾ ਦੀ ਇਕ ਤਾਜ਼ਾ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਰਾਜ ਲੰਬੇ ਸਮੇਂ ਬਾਅਦ ਆਪਣੇ ਚਿਹਰੇ ਦਾ ਮਾਸਕ ਉਤਾਰਦੇ ਹੋਏ ਨਜ਼ਰ ਆ ਰਹੇ ਹਨ।

ਉਰਫੀ ਦੇ ਸਾਹਮਣੇ ਰਾਜ ਨੇ ਉਤਾਰਿਆ ਫੇਸ ਮਾਸਕ

ਰਾਜ ਕੁੰਦਰਾ ਬਾਲਗ ਫਿਲਮ ਵਿਵਾਦ ਨੂੰ ਲੈ ਕੇ ਕਾਫੀ ਵਿਵਾਦਾਂ ‘ਚ ਰਹੇ। ਹਾਲਾਤ ਇਹ ਸਨ ਕਿ ਸ਼ਿਲਪਾ ਸ਼ੈੱਟੀ ਦੇ ਪਤੀ ਨੂੰ ਜੇਲ੍ਹ ਵੀ ਜਾਣਾ ਪਿਆ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਰਾਜ ਕੁੰਦਰਾ ਨੇ ਆਪਣਾ ਚਿਹਰਾ ਸਾਰਿਆਂ ਤੋਂ ਲੁਕਾ ਕੇ ਰੱਖਿਆ, ਜਿਸ ਲਈ ਰਾਜ ਨੇ ਫੇਸ ਮਾਸਕ ਦਾ ਸਹਾਰਾ ਲਿਆ।

ਜਿੱਥੇ ਵੀ ਰਾਜ ਕੁੰਦਰਾ ਨੂੰ ਦੇਖਿਆ ਗਿਆ, ਉਹ ਮਾਸਕ ਵਿੱਚ ਨਜ਼ਰ ਆਏ ਅਤੇ ਇਸ ਕਾਰਨ ਉਨ੍ਹਾਂ ਦੀ ਤਸਵੀਰ ਇਕ ਨਕਾਬਪੋਸ਼ ਵਿਅਕਤੀ ਦੀ ਬਣ ਗਈ। ਹੁਣ ਰਾਜ ਨੇ ਇਸ ਅਕਸ ਨੂੰ ਤੋੜ ਦਿੱਤਾ ਹੈ। ਦਰਅਸਲ, ਉਰਫੀ ਜਾਵੇਦ ਨੇ ਸ਼ੁੱਕਰਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇਕ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਰਾਜ ਅਤੇ ਉਰਫੀ ਦੋਵੇਂ ਫੇਸ ਮਾਸਕ ਪਾਏ ਨਜ਼ਰ ਆ ਰਹੇ ਹਨ। ਕੁਝ ਦੇਰ ਬਾਅਦ ਦੇਖਿਆ ਜਾਂਦਾ ਹੈ ਕਿ ਰਾਜ ਉਰਫੀ ਦੇ ਸਾਹਮਣੇ ਆਪਣਾ ਮਾਸਕ ਉਤਾਰਦਾ ਹੈ। ਅਜਿਹੇ ‘ਚ ਸਾਲਾਂ ਬਾਅਦ ਰਾਜ ਕੁੰਦਰਾ ਦਾ ਇਸ ਤਰ੍ਹਾਂ ਮਾਸਕ ਉਤਾਰਨਾ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਕੀ ਉਰਫੀ ਤੇ ਰਾਜ ਕੁਝ ਖਾਸ ਲੈ ਕੇ ਆ ਰਹੇ ਹਨ?

ਇਸ ਵੀਡੀਓ ਦੀ ਕੈਪਸ਼ਨ ‘ਚ ਉਰਫੀ ਜਾਵੇਦ ਨੇ ਲਿਖਿਆ ਹੈ- ‘ਇਹ ਸਿਰਫ ਇਕ ਟ੍ਰੇਲਰ ਹੈ।’ ਉਦੋਂ ਤੋਂ ਹੀ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਰਾਜ ਕੁੰਦਰਾ ਅਤੇ ਉਰਫੀ ਜਾਵੇਦ ਆਉਣ ਵਾਲੇ ਸਮੇਂ ‘ਚ ਕਿਸੇ ਨਵੇਂ ਪ੍ਰੋਜੈਕਟ ‘ਚ ਨਜ਼ਰ ਆ ਸਕਦੇ ਹਨ।

ਹਾਲਾਂਕਿ ਕੁਝ ਦਿਨ ਪਹਿਲਾਂ ਹੀ ਉਰਫੀ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਰਾਜ ਨੂੰ ਕਾਫੀ ਝਿੜਕਿਆ ਸੀ, ਜਿਸ ਦਾ ਕਾਰਨ ਰਾਜ ਨੇ ਉਰਫੀ ਦੇ ਡਰੈਸਿੰਗ ਸੈਂਸ ‘ਤੇ ਟਿੱਪਣੀ ਕੀਤੀ ਸੀ।