Skip to content
Friday, November 13, 2026 12°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਸ਼ੀ ਜਿਨਪਿੰਗ ਦੀ ਖੁੱਲ੍ਹੀ ਚੇਤਾਵਨੀ: ਤਾਈਵਾਨ ਨੂੰ ਚੀਨ ‘ਚ ਮਿਲਾਉਣਾ ਅਟੱਲ, ਇਤਿਹਾਸ ਦੀ ਲਹਿਰ ਨੂੰ ਰੋਕਣਾ ਨਾਮੁਮਕਿਨ

By Admin Published 2 min read
ਸ਼ੀ ਜਿਨਪਿੰਗ ਦੀ ਖੁੱਲ੍ਹੀ ਚੇਤਾਵਨੀ: ਤਾਈਵਾਨ ਨੂੰ ਚੀਨ ‘ਚ ਮਿਲਾਉਣਾ ਅਟੱਲ, ਇਤਿਹਾਸ ਦੀ ਲਹਿਰ ਨੂੰ ਰੋਕਣਾ ਨਾਮੁਮਕਿਨ

ਬੀਜਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਇੱਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਤਾਈਵਾਨ ਨੂੰ ਮੁਕੰਮਲ ਤੌਰ 'ਤੇ ਚੀਨ ਵਿੱਚ ਮਿਲਾਉਣਾ ਕਮਿਊਨਿਸਟ ਪਾਰਟੀ ਦਾ ਇੱਕ ਅਟੱਲ ਇਤਿਹਾਸਕ ਮਿਸ਼ਨ ਹੈ ਅਤੇ ਇਹ ਹੋ ਕੇ ਰਹੇਗਾ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਇਤਿਹਾਸ ਦੀ ਇਸ ਲਹਿਰ ਨੂੰ ਕੋਈ ਨਹੀਂ ਰੋਕ ਸਕਦਾ। ਬੀਜਿੰਗ ਦੇ ਗ੍ਰੇਟ ਹਾਲ ਆਫ਼ ਦਾ ਪੀਪਲ ਵਿਖੇ ਕ੍ਰਾਂਤੀਕਾਰੀ ਨੇਤਾ ਸਨ ਯਾਤ-ਸੇਨ ਦੀ 160ਵੀਂ ਜਯੰਤੀ ਮੌਕੇ ਬੋਲਦਿਆਂ ਜਿਨਪਿੰਗ ਨੇ ਕਿਹਾ ਕਿ ਚੀਨ 'ਇੱਕ ਦੇਸ਼, ਦੋ ਵਿਵਸਥਾ' ਦੀ ਨੀਤੀ ਤਹਿਤ ਸ਼ਾਂਤੀਪੂਰਨ ਏਕੀਕਰਨ ਚਾਹੁੰਦਾ ਹੈ, ਪਰ ਉਨ੍ਹਾਂ ਫੌਜੀ ਤਾਕਤ ਦੀ ਵਰਤੋਂ ਕਰਨ ਦੀ ਸੰਭਾਵਨਾ 'ਤੇ ਚੁੱਪੀ ਧਾਰੀ ਰੱਖੀ।

ਸ਼ੀ ਜਿਨਪਿੰਗ ਨੇ ਤਾਈਵਾਨ ਨਾਲ ਗੱਲਬਾਤ ਕਰਨ ਦੀ ਇੱਛਾ ਤਾਂ ਜਤਾਈ, ਪਰ ਸ਼ਰਤ ਰੱਖੀ ਕਿ ਇਸ ਲਈ ਤਾਈਵਾਨ ਨੂੰ 'ਇੱਕ ਚੀਨ ਸਿਧਾਂਤ' ਨੂੰ ਸਵੀਕਾਰ ਕਰਨਾ ਪਵੇਗਾ। ਉਨ੍ਹਾਂ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਵੱਖਵਾਦੀ ਤਾਕਤਾਂ ਦਾ ਵਿਰੋਧ ਕਰਨ ਦੀ ਅਪੀਲ ਕੀਤੀ।

ਦੂਜੇ ਪਾਸੇ, ਤਾਈਵਾਨ ਸਰਕਾਰ ਨੇ ਜਿਨਪਿੰਗ ਦੇ ਇਸ ਬਿਆਨ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ ਅਤੇ ਇਹ ਚੀਨ ਦਾ ਪੁਰਾਣਾ ਰੁਖ਼ ਹੀ ਹੈ। ਤਾਈਵਾਨ ਲੰਮੇ ਸਮੇਂ ਤੋਂ ਬੀਜਿੰਗ ਦੇ ਇਸ ਦਾਅਵੇ ਨੂੰ ਖਾਰਜ ਕਰਦਾ ਆ ਰਿਹਾ ਹੈ ਕਿ ਉਹ ਚੀਨ ਦਾ ਹਿੱਸਾ ਹੈ। ਤਾਈਵਾਨ ਦੀ ਲੋਕਤਾਂਤਰਿਕ ਸਰਕਾਰ ਦਾ ਸਪੱਸ਼ਟ ਮੰਨਣਾ ਹੈ ਕਿ ਤਾਈਵਾਨ ਦੇ ਭਵਿੱਖ ਦਾ ਫੈਸਲਾ ਸਿਰਫ਼ ਉੱਥੋਂ ਦੇ ਲੋਕ ਹੀ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਚੀਨ ਨੇ ਤਾਈਵਾਨ ਦੇ ਰਾਸ਼ਟਰਪਤੀ ਲਾਈ ਚਿੰਗ-ਤੇ ਨੂੰ ਵੱਖਵਾਦੀ ਕਰਾਰ ਦਿੰਦਿਆਂ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp