ਏਐੱਨਆਈ, ਜੈਪੁਰ : ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਲੜੀ ਵਿੱਚ ਇਸ ਨੇ ਸ਼ਨੀਵਾਰ ਨੂੰ 33 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ ਮੁੱਖ ਮੰਤਰੀ ਅਸ਼ੋਕ ਗਹਲੋਤ, ਸਚਿਨ ਪਾਇਲਟ ਤੇ ਸੀਪੀ ਜੋਸ਼ੀ ਦੇ ਨਾਂ ਵੀ ਸ਼ਾਮਲ ਹਨ।
ਸਦਰਪੁਰਾ ਤੋਂ ਚੋਣ ਲੜਨਗੇ ਅਸ਼ੋਕ ਗਹਿਲੋਤ
ਕਾਂਗਰਸ ਵੱਲੋਂ ਜਾਰੀ ਸੂਚੀ ਅਨੁਸਾਰ ਸੀਐੱਮ ਅਸ਼ੋਕ ਗਹਲੋਤ ਨੂੰ ਸਦਰਪੁਰਾ ਤੋਂ, ਸਚਿਨ ਪਾਇਲਟ ਨੂੰ ਟੋਂਕ ਤੋਂ, ਸੀਪੀ ਜੋਸ਼ੀ ਨੂੰ ਨਾਥਦੁਆਰਾ ਤੋਂ, ਦਿਵਿਆ ਮਦੇਰਨਾ ਨੂੰ ਓਸੀਆਂ ਤੋਂ, ਗੋਵਿੰਦ ਸਿੰਘ ਡੋਟਾਸਰਾ ਨੂੰ ਲਕਸ਼ਮਣਗੜ੍ਹ ਤੋਂ ਤੇ ਕ੍ਰਿਸ਼ਨਾ ਪੂਨੀਆ ਨੂੰ ਸਾਦੁਲਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ।
Congress releases the first list of 33 candidates for the upcoming Rajasthan Assembly Elections.
CM Ashok Gehlot to contest from Sadarpura, Sachin Pilot to contest from Tonk, CP Joshi from Nathdwara, Divya Maderna from Osian, Govind Singh Dotasara from Lachhmangarh, Krishna… pic.twitter.com/gXtFsDlY9U
— ANI (@ANI) October 21, 2023
ਕਿਸ ਨੂੰ ਕਿਥੋਂ ਬਣਾਇਆ ਗਿਆ ਉਮੀਦਵਾਰ?
ਕਾਂਗਰਸ ਦੀ ਪਹਿਲੀ ਸੂਚੀ ਅਨੁਸਾਰ ਨੌਹਰ ਤੋਂ ਅਮਿਤ ਚਚਾਨ, ਕੋਲਾਇਤ ਤੋਂ ਭੰਵਰ ਸਿੰਘ ਭਾਟੀ, ਸੁਜਾਨਗੜ੍ਹ ਤੋਂ ਮਨੋਜ ਮੇਘਵਾਲ, ਮੰਡਵਾ ਤੋਂ ਰੀਟਾ ਚੌਧਰੀ, ਵਿਰਾਟਨਗਰ ਤੋਂ ਇੰਦਰਜੀਤ ਸਿੰਘ ਗੁਰਜਰ, ਮਾਲਵੀਆ ਨਗਰ ਤੋਂ ਡਾ: ਅਰਚਨਾ ਸ਼ਰਮਾ ਤੇ ਪੁਸ਼ਪੇਂਦਰ ਭਾਰਦਵਾਜ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਮੁੰਡਾਵਰ ਤੋਂ ਲਲਿਤ ਕੁਮਾਰ ਯਾਦਵ, ਅਲਵਰ ਦਿਹਾਤੀ ਤੋਂ ਟਿਕਰਾਮ ਜੂਲੀ, ਸੀਕਰਾਈ ਤੋਂ ਮਮਤਾ ਭੁਪੇਸ਼, ਸਵਾਈ ਮਾਧੋਪੁਰ ਤੋਂ ਦਾਨਿਸ਼ ਅਬਰਾਰ, ਲਾਡਨੂਨ ਤੋਂ ਮੁਕੇਸ਼ ਭਕਾਰ, ਡਿਡਵਾਨਾ ਤੋਂ ਚੇਤਨ ਸਿੰਘ ਚੌਧਰੀ ਤੇ ਜੈਲ ਤੋਂ ਮੰਜੂ ਦੇਵੀ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਸੂਚੀ ਅਨੁਸਾਰ ਡਿਗਾਨਾ ਤੋਂ ਵਿਜੇਪਾਲ ਮਿਰਧਾ, ਜੋਧਪੁਰ ਤੋਂ ਮਨੀਸ਼ਾ ਪਨਵਾਰ, ਲੂਨੀ ਤੋਂ ਮਹਿੰਦਰ ਵਿਸ਼ਨੋਈ, ਵੱਲਭਨਗਰ ਤੋਂ ਪ੍ਰੀਤੀ ਗਜੇਂਦਰ ਸਿੰਘ, ਕੁਸ਼ਲਗੜ੍ਹ ਤੋਂ ਰਮੀਲਾ ਖਾਡੀਆ, ਪ੍ਰਤਾਪਗੜ੍ਹ ਤੋਂ ਰਾਮਲਾਲ ਮੀਨਾ ਤੇ ਮੰਡਲਗੜ੍ਹ ਤੋਂ ਵਿਵੇਕ ਧਾਕੜ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।



