ਏਜੰਸੀ, ਮੁੰਬਈ : ਮੁੰਬਈ ਪੁਲਿਸ ਕੰਟਰੋਲ ਰੂਮ ਅੱਜ ਇੱਕ ਅਣਜਾਣ ਫੋਨ ਕਾਲ ਆਉਣ ਤੋਂ ਬਾਅਦ ਹੜਕੰਰ ਮਚ ਗਿਆ। ਦਰਅਸਲ ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਸੀ ਕਿ ਮੁੰਬਈ ਵਿੱਚ ਅੱਤਵਾਦੀ ਦਾਖਲ ਹੋ ਗਏ ਹਨ। ਫੋਨ ‘ਤੇ ਕਿਹਾ ਗਿਆ ਕਿ ਇਹ ਅੱਤਵਾਦੀ ਏਕਤਾ ਨਗਰ ‘ਚ ਲੁਕੇ ਹੋਏ ਹਨ।
Mumbai Police Control Room received a phone call yesterday in which the caller claimed that terrorists had entered Mumbai. The information was found to be incorrect and the caller was found to be under the influence of alcohol. The accused, identified as Laxman Nanavare, has been…
— ANI (@ANI) November 27, 2023
ਹਾਲਾਂਕਿ, ਜਾਂਚ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਸੂਚਨਾ ਝੂਠੀ ਸੀ ਅਤੇ ਫੋਨ ਕਰਨ ਵਾਲਾ ਸ਼ਰਾਬ ਦੇ ਨਸ਼ੇ ਵਿਚ ਸੀ। ਮੁਲਜ਼ਮ ਦੀ ਪਛਾਣ ਲਕਸ਼ਮਣ ਨਾਨਾਵਰੇ ਵਜੋਂ ਹੋਈ ਹੈ, ਜਿਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 182 ਅਤੇ 505 (1) (ਬੀ) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।


