Lok Sabha Elections 2024 : ANI, ਨਵੀਂ ਦਿੱਲੀ : ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਚੋਣ ਇੰਚਾਰਜ ਤੇ ਸਹਿ-ਇੰਚਾਰਜਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਆਗਾਮੀ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ 23 ਚੋਣ ਇੰਚਾਰਜ ਅਤੇ ਸਹਿ-ਇੰਚਾਰਜ ਨਿਯੁਕਤ ਕੀਤੇ ਹਨ।

ਬੈਜਯੰਤ ਪਾਂਡੇ ਨੂੰ ਮਿਲੀ UP ਦੀ ਜ਼ਿੰਮੇਵਾਰੀ

ਨਿਊਜ਼ ਏਜੰਸੀ ਏਐਨਆਈ ਮੁਤਾਬਕ ਵਿਜੇਭਾਈ ਰੁਪਾਨੀ ਤੇ ਨਰਿੰਦਰ ਸਿੰਘ ਨੂੰ ਪੰਜਾਬ ਦਾ ਨਵਾਂ ਚੋਣ ਇੰਚਾਰਜ ਤੇ ਸਹਿ ਇੰਚਾਰਜ ਨਿਯੁਕਤ ਕੀਤਾ ਹੈ। ਬੈਜਯੰਤ ਪਾਂਡੇ ਨੂੰ ਉੱਤਰ ਪ੍ਰਦੇਸ਼ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਨੋਦ ਤਾਂਵੜੇ ਨੂੰ ਬਿਹਾਰ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਾਂ ‘ਚ ਰਾਜ ਚੋਣ ਇੰਚਾਰਜ ਅਤੇ ਸਹਿ-ਚੋਣ ਇੰਚਾਰਜ ਨਿਯੁਕਤ ਕੀਤੇ ਹਨ।

ਰਾਜ———————-ਚੋਣ ਇੰਚਾਰਜ-ਕਮ-ਇੰਚਾਰਜ

ਅੰਡੇਮਾਨ ਅਤੇ ਨਿਕੋਬਾਰ———————-ਵਾਈ. ਸਤਿਆ ਕੁਮਾਰ

ਅਰੁਣਾਚਲ ਪ੍ਰਦੇਸ਼———————-ਅਸ਼ੋਕ ਸਿੰਘਲ

ਬਿਹਾਰ———————-ਵਿਨੋਦ ਤਾਂਵੜੇ ਅਤੇ ਦੀਪਕ ਪ੍ਰਕਾਸ਼

ਚੰਡੀਗੜ੍ਹ———————-ਵਿਜੇ ਭਾਈ ਰੁਪਾਣੀ

ਪੰਜਾਬ———-ਵਿਜੇਭਾਈ ਰੁਪਾਨੀ ਤੇ ਨਰਿੰਦਰ ਸਿੰਘ

ਦਮਨ ਅਤੇ ਦੀਵ———————-ਪੂਰਨੇਸ਼ ਮੋਦੀ ਅਤੇ ਦੁਸ਼ਯੰਤ ਪਟੇਲ

ਗੋਆ ———————-ਆਸ਼ੀਸ਼ ਸੂਦ

ਹਰਿਆਣਾ———————-ਬਿਪਲਬ ਕੁਮਾਰ ਦੇਵ ਅਤੇ ਸੁਰਿੰਦਰ ਨਗਰ

ਹਿਮਾਚਲ ਪ੍ਰਦੇਸ਼———————-ਸ਼੍ਰੀਕਾਂਤ ਸ਼ਰਮਾ ਅਤੇ ਸੰਜੇ ਟੰਡਨ

ਜੰਮੂ-ਕਸ਼ਮੀਰ———————-ਤਰੁਣ ਚੁੱਘ ਅਤੇ ਆਸ਼ੀਸ਼ ਸੂਦ

ਝਾਰਖੰਡ———————-ਲਕਸ਼ਮੀਕਾਂਤ ਬਾਜਪਾਈ

ਕਰਨਾਟਕ———————-ਰਾਧਾਮੋਹਨ ਦਾਸ ਅਗਰਵਾਲ ਅਤੇ ਸੁਧਾਕਰ ਰੈਡੀ

ਕੇਰਲ———————-ਪ੍ਰਕਾਸ਼ ਜਾਵੜੇਕਰ

ਲੱਦਾਖ———————-ਅਵਰਿੰਦ ਮੈਨਨ

ਲਕਸ਼ਦੀਪ———————-ਤਰੁਣ ਚੁੱਘ

ਮੱਧ ਪ੍ਰਦੇਸ਼——————–ਮਹਿੰਦਰ ਸਿੰਘ ਤੇ ਸਤੀਸ਼ ਉਪਾਧਿਆਏ

ਓਡੀਸ਼ਾ———-ਵਿਜੇਪਾਲ ਸਿੰਘ ਤੋਮਰ ਅਤੇ ਲਤਾ ਉਸੇਂਦੀ

ਪੁਡੂਚੇਰੀ———-ਨਿਰਮਲ ਕੁਮਾਰ ਸੁਰਾਣਾ

ਸਿੱਕਮ———-ਦਿਲੀਪ ਜੈਸਵਾਲ

ਤਾਮਿਲਨਾਡੂ———-ਅਰਵਿੰਦ ਮੇਨਨ ਅਤੇ ਸੁਧਾਕਰ ਰੈਡੀ

ਉੱਤਰ ਪ੍ਰਦੇਸ਼———-ਬੈਜਯੰਤ ਪਾਂਡੇ

ਉੱਤਰਾਖੰਡ———-ਦੁਸ਼ਯੰਤ ਕੁਮਾਰ ਗੌਤਮ

ਪੱਛਮੀ ਬੰਗਾਲ———-ਮੰਗਲ ਪਾਂਡੇ, ਅਮਿਤ ਮਾਲਵੀਆ ਅਤੇ ਆਸ਼ਾ ਲਾਕੜਾ