KBC 15 : ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Kaun Banega Crorepati 15: ਸੋਨੀ ਟੀਵੀ ‘ਤੇ ਪ੍ਰਸਾਰਿਤ ਹੋਣ ਵਾਲਾ ਕੁਇਜ਼ ਆਧਾਰਤ ਰਿਐਲਿਟੀ ਸ਼ੋਅ ‘ਕੌਨ ਬਣੇਗਾ ਕਰੋੜਪਤੀ 15’ ਜਦੋਂ ਤੋਂ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਸੁਰਖੀਆਂ ‘ਚ ਹੈ।ਦਰਅਸਲ, ਸ਼ੋਅ ‘ਚ ਆਉਣ ਵਾਲੇ ਸਾਰੇ ਮੁਕਾਬਲੇਬਾਜ਼ ਪੂਰੀ ਤਰ੍ਹਾਂ ਤਿਆਰ ਹਨ। ਪਰ ਕਈ ਵਾਰ ਅਜਿਹੇ ਸਵਾਲ ਪੁੱਛੇ ਜਾਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਮੁਕਾਬਲੇਬਾਜ਼ਾਂ ਦੇ ਪਸੀਨੇ ਛੁੱਟ ਜਾਂਦੇ ਹਨ। ਕੁਝ ਅਜਿਹਾ ਹੀ ਹਾਲ ਦੇ ਐਪੀਸੋਡ ‘ਚ ਦੇਖਣ ਨੂੰ ਮਿਲਿਆ।
ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਵੱਲੋਂ ਹੋਸਟ ਕੀਤੇ ਗਏ ਰਿਐਲਿਟੀ ਸ਼ੋਅ ‘ਕੌਨ ਬਣੇਗਾ ਕਰੋੜਪਤੀ 15’ ਦੇ ਹਾਲ ਹੀ ਦੇ ਐਪੀਸੋਡ ‘ਚ ਰਾਹੁਲ ਨੇ ਸੁਪਰ ਬਾਕਸ ਰਾਊਂਡ ਜਿੱਤਿਆ ਤੇ 70 ਹਜ਼ਾਰ ਰੁਪਏ ਆਪਣੇ ਨਾਂ ਕਰ ਲਏ। ਇਸ ਤੋਂ ਬਾਅਦ ਅਗਲਾ ਦੌਰ ਸ਼ੁਰੂ ਹੋਇਆ।
50 ਲੱਖ ਰੁਪਏ ਦੇ ਸਵਾਲ ‘ਤੇ ਛੁੱਟੇ ਮੁਕਾਬਲੇਬਾਜ਼ਾਂ ਦੇ ਪਸੀਨੇ
ਆਪਣੀ ਬੁੱਧੀ ਤੇ ਗਿਆਨ ਦੇ ਨਾਲ ਸਾਰੀਆਂ ਲਾਈਫਲਾਈਨਜ਼ ਦੀ ਵਰਤੋਂ ਕਰਦੇ ਹੋਏ ਰਾਹੁਲ ਨੇ 25 ਲੱਖ ਰੁਪਏ ਦੀ ਰਕਮ ਜਿੱਤੀ। ਪਰ 50 ਲੱਖ ਰੁਪਏ ਦੇ ਸਵਾਲ ‘ਤੇ ਰਾਹੁਲ ਨੇ ਦਮ ਤੋੜ ਦਿੱਤਾ। ਬਿਨਾਂ ਕੋਈ ਜੋਖ਼ਮ ਲਏ ਰਾਹੁਲ ਨੇ ਖੇਡ ਛੱਡਣ ਦਾ ਫੈਸਲਾ ਕੀਤਾ। ਸਵਾਲ ਸੀ-
ਸਵਾਲ- 1983 ਦੇ ਵਿਸ਼ਵ ਕੱਪ ਤੋਂ ਬਾਅਦ ਕਿਸ ਪੱਤਰਕਾਰ ਨੇ ਇਹ ਲਿਖ ਕੇ ਆਪਣੇ ਹੀ ਛਪੇ ਹੋਏ ਸ਼ਬਦ ਨਿਗਲ ਲਏ ਕਿ ਭਾਰਤ ਨੂੰ ਭਵਿੱਖ ਦੇ ਵਿਸ਼ਵ ਕੱਪ ਤੋਂ ਹਟ ਜਾਣਾ ਚਾਹੀਦਾ ਹੈ?
ਵਿਕਲਪ ਦਿੱਤੇ ਗਏ ਸਨ-
A- ਗਿਦੋਨ ਹਾਈ,
B- ਕ੍ਰਿਸਟੋਫਰ ਮਾਰਟਿਨ-ਜੇਨਕਿੰਸ
C- ਸਕਿਲਡ ਬੇਰੀ
D-ਡੇਵਿਡ ਫਰਿਥ।
ਸਹੀ ਜਵਾਬ ਹੈ- ਡੇਵਿਡ ਫਰਿਥ।
ਜਵਾਬ ਜਾਣਦੇ ਹੋਏ ਵੀ ਹਾਰੀ ਗੇਮ
ਰਾਹੁਲ ਇਸ ਸਵਾਲ ਦੇ ਜਵਾਬ ‘ਚ ਥੋੜ੍ਹਾ ਉਲਝੇ ਹੋਏ ਸੀ। ਉਨ੍ਹਾਂ ਕੋਲ ਕੋਈ ਲਾਈਫਲਾਈਨ ਵੀ ਨਹੀਂ ਬਚੀ ਸੀ। ਅਜਿਹੇ ‘ਚ ਉਨ੍ਹਾਂ ਬਿਨਾਂ ਕੋਈ ਜੋਖ਼ਮ ਲਏ ਇਸ ਸਵਾਲ ਦਾ ਜਵਾਬ ਨਾ ਦੇਣਾ ਹੀ ਠੀਕ ਸਮਝਿਆ ਤੇ ਗੇਮ ਕੁਇਟ ਕਰ ਦਿੱਤੀ। ਹਾਲਾਂਕਿ, ਗੇਮ ਛੱਡਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਜਵਾਬ ਦਾ ਅੰਦਾਜ਼ਾ ਲਗਾਉਣ ਲਈ ਕਿਹਾ ਗਿਆ ਤਾਂ ਰਾਹੁਲ ਨੇ ਸਹੀ ਜਵਾਬ ਦਿੱਤਾ ਤੇ ਵਿਕਲਪ ਡੀ ਨੂੰ ਲਾਕ ਕੀਤਾ। ਜੇਕਰ ਉਨ੍ਹਾਂ ਜੋਖ਼ਮ ਲਿਆ ਹੁੰਦਾ ਤਾਂ ਉਹ 50 ਲੱਖ ਰੁਪਏ ਜਿੱਤ ਸਕਦੇ ਸੀ। ਖ਼ੈਰ, ਉਹ 25 ਲੱਖ ਰੁਪਏ ਘਰ ਲੈ ਗਏ।



