ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਅੱਜ ਗੁਹਾਟੀ ਵਿਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਸੀਰੀਜ਼ ‘ਚ 2-0 ਦੀ ਬੜ੍ਹਤ ਬਣਾ ਲਈ ਹੈ। ਭਾਰਤੀ ਟੀਮ ਅੱਜ ਲੜੀ ਨੂੰ ਆਪਣੇ ਹੱਕ ਵਿਚ ਕਰਨ ਦੀ ਕੋਸ਼ਿਸ਼ ਕਰੇਗੀ। ਅਜਿਹੇ ‘ਚ ਕਪਤਾਨ ਸੂਰਿਆਕੁਮਾਰ ਯਾਦਵ ਇਨ੍ਹਾਂ 11 ਖਿਡਾਰੀਆਂ ‘ਤੇ ਭਰੋਸਾ ਜਤਾ ਸਕਦੇ ਹਨ।
ਬੱਲੇਬਾਜ਼ਾਂ ਨੇ ਕੀਤਾ ਚੰਗਾ ਪ੍ਰਦਰਸ਼ਨ
ਆਸਟ੍ਰੇਲੀਆ ਖਿਲਾਫ ਹੁਣ ਤੱਕ ਖੇਡੇ ਗਏ ਦੋਵਾਂ ਮੈਚਾਂ ‘ਚ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਈਸ਼ਾਨ ਕਿਸ਼ਨ ਨੇ ਦੋ ਮੈਚਾਂ ਵਿਚ ਦੋ ਅਰਧ ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ ਯਸ਼ਸਵੀ ਜੈਸਵਾਲ ਅਤੇ ਰੁਤੁਰਾਜ ਗਾਇਕਵਾੜ ਦੇ ਬੱਲੇ ਵੀ ਦੌੜਾਂ ਬਣਾ ਰਹੇ ਹਨ।
ਸੂਰਿਆਕੁਮਾਰ ਯਾਦਵ ਨੇ ਸੀਰੀਜ਼ ਦੇ ਪਹਿਲੇ ਹੀ ਮੈਚ ‘ਚ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਕੰਗਾਰੂ ਗੇਂਦਬਾਜ਼ੀ ਹਮਲੇ ਨੂੰ ਤਬਾਹ ਕਰ ਦਿੱਤਾ ਸੀ। ਆਖਰੀ ਓਵਰਾਂ ਵਿੱਚ ਰਿੰਕੂ ਸਿੰਘ ਨੇ ਦੋਵਾਂ ਮੈਚਾਂ ਵਿੱਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੂਜੇ ਟੀ-20 ਵਿਚ ਰਿੰਕੂ ਨੇ 344 ਦੇ ਸਟ੍ਰਾਈਕ ਰੇਟ ਨਾਲ ਖੇਡਦਿਆਂ ਸਿਰਫ਼ 9 ਗੇਂਦਾਂ ‘ਤੇ 31 ਦੌੜਾਂ ਬਣਾਈਆਂ ਸਨ।
ਮਹਿੰਗਾ ਸਾਬਿਤ ਹੋਇਆ ਹੈ ਅਰਸ਼ਦੀਪ
ਅਰਸ਼ਦੀਪ ਸਿੰਘ ਹੁਣ ਤੱਕ ਖੇਡੇ ਗਏ ਦੋਵੇਂ ਟੀ-20 ਮੈਚਾਂ ‘ਚ ਕਾਫੀ ਮਹਿੰਗਾ ਸਾਬਤ ਹੋਇਆ ਹੈ। ਭਾਵੇਂ ਭਾਰਤੀ ਟੀਮ ਨੇ ਦੋਵੇਂ ਮੈਚ ਜਿੱਤੇ ਹਨ ਪਰ ਅਰਸ਼ਦੀਪ ਦੀ ਫਾਰਮ ਨੇ ਟੀਮ ਦੀ ਚਿੰਤਾ ਜ਼ਰੂਰ ਵਧਾ ਦਿੱਤੀ ਹੈ। ਦੂਜੇ ਟੀ-20 ‘ਚ ਅਰਸ਼ਦੀਪ ਨੇ 4 ਓਵਰਾਂ ‘ਚ 46 ਦੌੜਾਂ ਦਿੱਤੀਆਂ ਅਤੇ ਉਸ ਦੀ ਝੋਲੀ ‘ਚ ਸਿਰਫ ਇਕ ਵਿਕਟ ਆਈ। ਅਜਿਹੇ ‘ਚ ਟੀਮ ਪ੍ਰਬੰਧਨ ਅਰਸ਼ਦੀਪ ਦੀ ਜਗ੍ਹਾ ਅਵੇਸ਼ ਖਾਨ ਨੂੰ ਅਜ਼ਮਾ ਸਕਦਾ ਹੈ।
IND ਬਨਾਮ AUS ਤੀਸਰਾ T20 ਸੰਭਾਵਿਤ ਪਲੇਇੰਗ 11
ਟੀਮ ਇੰਡੀਆ ਦੇ ਸੰਭਾਵਿਤ ਪਲੇਇੰਗ 11: ਯਸ਼ਸਵੀ ਜੈਸਵਾਲ, ਰੁਤੁਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਰਿੰਕੂ ਸਿੰਘ, ਤਿਲਕ ਵਰਮਾ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ/ਅਵੇਸ਼ ਖਾਨ, ਮੁਕੇਸ਼ ਕੁਮਾਰ, ਪ੍ਰਸਿਧ ਕ੍ਰਿਸ਼ਨ।


