ਏਜੰਸੀ, ਨਵੀਂ ਦਿੱਲੀ : ਤਾਮਿਲਨਾਡੂ ਦੇ ਡਿੰਡੀਗੁਲ ਵਿਚ ਏਅਰ ਫੋਰਸ ਅਕੈਡਮੀ ‘ਚ ਸਿਖਲਾਈ ਦੌਰਾਨ Pilatus ਟ੍ਰੇਨਰ ਏਅਰਕ੍ਰਾਫਟ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਦੋ ਪਾਇਲਟ ਜ਼ਖਮੀ ਹੋ ਗਏ। ਏਅਰ ਫੋਰਸ ਅਕੈਡਮੀ ‘ਚ ਟ੍ਰੇਨਿੰਗ ਦੌਰਾਨ ਸਵੇਰੇ 8:55 ‘ਤੇ ਜਹਾਜ਼ ਕ੍ਰੈਸ਼ ਹੋ ਗਿਆ। ਪਾਇਲਟਾਂ ਵਿਚ ਇਕ ਸਿਖਲਾਈ ਵਾਲਾ ਅਤੇ ਇਕ ਕੈਡੇਟ ਸ਼ਾਮਿਲ ਸੀ। ਇਹ ਜਾਣਕਾਰੀ ਭਾਰਤੀ ਹਵਾਈ ਸੈਨਾ ਨੇ ਦਿੱਤੀ।