England vs Australia : ਵਿਸ਼ਵ ਕੱਪ 2023 ਦਾ 36ਵਾਂ ਮੈਚ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਵਿਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 33 ਦੌੜਾਂ ਨਾਲ ਹਰਾਇਆ। ਇਸ ਹਾਰ ਕਾਰਨ ਇੰਗਲੈਂਡ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ। ਆਸਟ੍ਰੇਲੀਆ ਨੇ ਲਗਾਤਾਰ ਪੰਜ ਮੈਚ ਜਿੱਤੇ ਹਨ।
ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 286 ਦੌੜਾਂ ਬਣਾਈਆਂ। ਮਾਰਨਸ ਲੈਬੁਸ਼ਗਨ ਨੇ 71 ਦੌੜਾਂ ਅਤੇ ਕੈਮਰੂਨ ਗ੍ਰੀਨ ਨੇ 41 ਦੌੜਾਂ ਬਣਾਈਆਂ। ਅੰਤ ਵਿੱਚ ਐਡਮ ਜ਼ੈਂਪਾ ਨੇ 29 ਦੌੜਾਂ ਬਣਾਈਆਂ।
ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਪਹਿਲੀ ਹੀ ਗੇਂਦ ‘ਤੇ ਡਿੱਗਣ ਵਾਲੇ ਵਿਕਟ ਦੇ ਦਬਾਅ ਤੋਂ ਉਭਰ ਨਹੀਂ ਸਕੀ ਅਤੇ 48.1 ਓਵਰਾਂ ‘ਚ 253 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਡੇਵਿਡ ਮਲਾਨ ਨੇ 50 ਦੌੜਾਂ ਬਣਾਈਆਂ। ਬੇਨ ਸਟੋਕਸ ਨੇ 64 ਦੌੜਾਂ ਦੀ ਪਾਰੀ ਖੇਡੀ। ਮੋਇਨ ਅਲੀ ਨੇ 42 ਦੌੜਾਂ ਦਾ ਯੋਗਦਾਨ ਦਿੱਤਾ। ਐਡਮ ਜ਼ਾਂਪਾ ਨੇ ਤਿੰਨ ਵਿਕਟਾਂ ਲਈਆਂ।


