ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Bigg Boss 17 ਨੂੰ ਸ਼ੁਰੂ ਹੋਏ ਦੋ ਹਫ਼ਤੇ ਹੋ ਚੁੱਕੇ ਹਨ। ਨਵੇਂ ਸੀਜ਼ਨ ‘ਚ 17 ਮੁਕਾਬਲੇਬਾਜ਼ ਹਨ, ਪਰ ਅਜੇ ਤਕ ਕਿਸੇ ਨੂੰ ਵੀ ਬਾਹਰ ਨਹੀਂ ਕੀਤਾ ਗਿਆ ਹੈ। ਹੁਣ ਸ਼ੋਅ ਵਿਚ ਦੂਜੀ ਵਾਰ ਨਾਮਜ਼ਦਗੀਆਂ ਹੋਈਆਂ, ਜਿਸ ਨੇ ਦਿਲ, ਦਿਮਾਗ ਤੇ ਦਮ ਘਰ ਵਿਚ ਰਹਿਣ ਵਾਲੇ ਕੰਟੈਸਟੈਂਟਸ ਦੀ ਸਾਰੀ ਪਲਾਨਿੰਗ ਨੂੰ ਫੇਲ੍ਹ ਕਰ ਦਿੱਤਾ।

ਐਲੀਮੀਨੇਸ਼ਨ ਤੋਂ ਪਹਿਲਾਂ ਬਿੱਗ ਬੌਸ ਨੇ ਕੁਝ ਕੰਟੈਸਟੈਂਟਸ ਦੇ ਕਮਰਿਆਂ ਦੀ ਅਦਲਾ-ਬਦਲੀ ਕੀਤੀ। ਮਨਾਰਾ ਚੋਪੜਾ ਨੂੰ ਦਿਲ ਦੇ ਘਰ ਤੋਂ ਹਟਾ ਕੇ ਦਿਮਾਗ ਹਾਊਸ ਭੇਜ ਦਿੱਤਾ ਗਿਆ। ਜਿੱਥੇ ਮੁਨੱਵਰ ਫਾਰੂਕੀ ਤੇ ਖਾਨਜ਼ਾਦੀ ਨੇ ਵੀ ਜੁਆਇਨ ਕੀਤਾ। ਉੱਥੇ ਹੀ ਸਨਾ ਰਈਸ ਖਾਨ, ਅਰੁਣ ਮਸ਼ੇਟੀ ਤੇ ਅਨੁਰਾਗ ਡੋਭਾਲ ਨੂੰ ਦਮ ਘਰ ਭੇਜ ਦਿੱਤਾ ਗਿਆ।

ਦਮ ਅਤੇ ਦਿਮਾਗ ਵਿਚਕਾਰ ਅਣਬਣ

ਇੰਨੇ ਸਾਰੇ ਫੇਰਬਦਲ ਤੋਂ ਬਾਅਦ ਬਿੱਗ ਬੌਸ ਨੇ ਦਿਮਾਗ ਹਾਊਸਮੇਟਸ ਨੂੰ ਆਰਕਾਈਵ ਰੂਮ ‘ਚ ਬੁਲਾਇਆ ਅਤੇ ਉਨ੍ਹਾਂ ਨੂੰ ਨੌਮੀਨੇਸ਼ਨ ਦੀ ਪੂਰੀ ਪ੍ਰਕਿਰਿਆ ਦਿਖਾਈ। ਬਿੱਗ ਬੌਸ ਨੇ ਦਮ ਘਰ ਨੂੰ ਆਪਣੀ ਪਸੰਦ ਅਨੁਸਾਰ 8 ਕੰਟੈਸਟੈਂਟਸ ਨੂੰ ਨਾਮਜ਼ਦ ਕਰਨ ਲਈ ਕਿਹਾ। ਦਮ ਘਰ ਨੇ ਮਿਲ ਕੇ ਮੁਨੱਵਰ ਫਾਰੂਕੀ, ਰਿੰਕੂ ਧਵਨ, ਨਵੀਦ ਸੂਲੇ, ਖਾਨਜ਼ਾਦੀ, ਨੀਲ ਭੱਟ, ਐਸ਼ਵਰਿਆ ਸ਼ਰਮਾ, ਈਸ਼ਾ ਮਾਲਵੀਆ ਤੇ ਅਭਿਸ਼ੇਕ ਕੁਮਾਰ ਨੂੰ ਨਾਮਜ਼ਦ ਕੀਤਾ ਹੈ। ਹਾਲਾਂਕਿ ਦਮ ਹਾਊਸ ਨੂੰ ਇਹ ਨਹੀਂ ਪਤਾ ਸੀ ਕਿ ਦਿਮਾਗ ਹਾਊਸ ਦੇ ਲੋਕ ਉਨ੍ਹਾਂ ਨੂੰ ਦੇਖ ਰਹੇ ਹਨ।

ਮੁਨੱਵਰ ਨੇ ਦੇਖੀ ਆਪਣੇ ਦੋਸਤਾਂ ਦੀ ਅਸਲੀਅਤ

ਬਿੱਗ ਬੌਸ ਨੇ ਅੰਕਿਤਾ ਲੋਖੰਡੇ ਨੂੰ ਥੈਰੇਪੀ ਰੂਮ ‘ਚ ਬੁਲਾਇਆ ਤੇ ਅੱਠ ਨੌਮੀਨੇਟਿਡ ਕੰਟੈਸਟੈਂਟਸ ਦੀਆਂ ਤਸਵੀਰਾਂ ਵਾਲਾ ਬੋਰਡ ਦਿੱਤਾ। ਦਿਲ ਘਰ ਨੇ ਇਨ੍ਹਾਂ ਵਿੱਚੋਂ ਇਕ ਨੂੰ ਬਚਾਉਣਾ ਸੀ। ਵਿੱਕੀ ਜੈਨ ਨੇ ਕਿਹਾ ਕਿ ਉਹ ਆਪਣੇ ਘਰ ਵਾਲਿਆਂ ਨੂੰ ਬਚਾਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਅਭਿਸ਼ੇਕ ਕੁਮਾਰ ਤੇ ਈਸ਼ਾ ਮਾਲਵੀਆ ਨੂੰ ਸੁਰੱਖਿਅਤ ਕਰ ਲਿਆ।