ਵਿਸ਼ਵ ਕੱਪ ਦੇ ਫਾਈਨਲ ਮੈਚਾਂ ਦੀ ਲਾਈਵ ਸਕ੍ਰੀਨਿੰਗ ਨਵੀਂ ਥਾਂ ‘ਤੇ ਹੋਵੇਗੀ
ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਐਲਾਨ ਕੀਤਾ ਕਿ ਹਾਲੈਂਡ ਪਾਰਕ ਸਰੀ ਦਾ ਚੌਥਾ ਸੌਕਰ ਫੈਨ ਜ਼ੋਨ ਹੋਵੇਗਾ, ਜਿੱਥੇ 18 ਅਤੇ 19 ਜੁਲਾਈ ਨੂੰ ਫੀਫਾ ਵਿਸ਼ਵ ਕੱਪ 26™ ਦੇ ਕਾਂਸੀ ਤਮਗ਼ਾ ਅਤੇ ਫਾਈਨਲ ਮੈਚਾਂ ਦੀ ਲਾਈਵ ਸਕ੍ਰੀਨਿੰਗ ਕੀਤੀ ਜਾਵੇਗੀ। ਇਸ ਨਵੇਂ ਸਥਾਨ ਦੇ ਸ਼ਾਮਲ ਹੋਣ ਨਾਲ ਨਿਵਾਸੀਆਂ ਅਤੇ ਸੈਲਾਨੀਆਂ ਲਈ ਟੂਰਨਾਮੈਂਟ ਦਾ ਜਸ਼ਨ ਮਨਾਉਣ ਅਤੇ ਇਕੱਠੇ ਹੋਣ ਲਈ ਇੱਕ ਹੋਰ ਮੁਫ਼ਤ ਅਤੇ ਪਹੁੰਚਯੋਗ ਥਾਂ ਉਪਲਬਧ ਹੋਵੇਗੀ। ਇਹ ਫੈਨ ਜ਼ੋਨ ਸਿਵਿਕ ਪਲਾਜ਼ਾ, ਕਲੋਵਰਡੇਲ ਐਗਰੀਪਲੈਕਸ ਅਤੇ ਸਾਊਥ ਸਰੀ ਐਥਲੈਟਿਕ ਪਾਰਕ ਸ਼ਾਮਲ ਹੋਵੇਗਾ।
ਇਹ ਐਲਾਨ ਸਿਵਿਕ ਪਲਾਜ਼ਾ ਵਿੱਚ ਸਰੀ ਸੌਕਰ ਫੈਨ ਜ਼ੋਨਜ਼ (Surrey Soccer Fan Zones ) ਦੇ ਰਸਮੀ ਉਦਘਾਟਨ ਦੌਰਾਨ ਕੀਤਾ ਗਿਆ, ਜਿੱਥੇ ਹਜ਼ਾਰਾਂ ਪ੍ਰਸ਼ੰਸਕ ਕੈਨੇਡਾ ਦੇ ਫੀਫਾ ਵਿਸ਼ਵ ਕੱਪ 26™ ਦੇ ਪਹਿਲੇ ਮੈਚ ਨੂੰ ਦੇਖਣ ਅਤੇ ਫੁੱਟਬਾਲ ਨਾਲ ਸੰਬੰਧਿਤ ਗਤੀਵਿਧੀਆਂ ਅਤੇ ਮਨੋਰੰਜਨ ਵਿੱਚ ਹਿੱਸਾ ਲੈਣ ਲਈ ਇਕੱਠੇ ਹੋਏ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਅੱਜ ਦੇ ਉਦਘਾਟਨੀ ਸਮਾਰੋਹ ਵਿੱਚ ਵੱਡੀ ਗਿਣਤੀ ਲੋਕਾਂ ਦੀ ਹਾਜ਼ਰੀ ਨੇ ਇਹ ਦਿਖਾਇਆ ਕਿ ਸਰੀ ਦੇ ਵਸਨੀਕ ਫੀਫਾ ਵਿਸ਼ਵ ਕੱਪ ਦੇ ਤਜ਼ਰਬੇ ਦਾ ਹਿੱਸਾ ਬਣਨ ਲਈ ਕਿੰਨੇ ਉਤਸ਼ਾਹਿਤ ਹਨ। ਹਾਲੈਂਡ ਪਾਰਕ ਨੂੰ ਸ਼ਾਮਲ ਕਰਕੇ ਅਸੀਂ ਲੋਕਾਂ ਨੂੰ ਇਕੱਠੇ ਹੋ ਕੇ ਖੇਡ ਦਾ ਜਸ਼ਨ ਮਨਾਉਣ ਦਾ ਹੋਰ ਮੌਕਾ ਪੈਦਾ ਕਰ ਰਹੇ ਹਾਂ। ਅਸੀਂ ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਧੰਨਵਾਦ ਕਰਦੇ ਹਾਂ, ਜਿੰਨਾ ਦੇ ਸਹਿਯੋਗ ਨਾਲ ਇਹ ਫੈਨ ਜ਼ੋਨ ਸੰਭਵ ਹੋ ਸਕੇ ਹਨ।”
ਫੈਨ ਜ਼ੋਨ ਦੇ ਸਥਾਨ ਅਤੇ ਮਿਤੀਆਂ:
- ਸਿਵਿਕ ਪਲਾਜ਼ਾ – 11 ਜੂਨ ਤੋਂ 15 ਜੁਲਾਈ ਤੱਕ
- ਕਲੋਵਰਡੇਲ ਐਗਰੀਪਲੈਕਸ – 1 ਜੁਲਾਈ ਤੋਂ 19 ਜੁਲਾਈ ਤੱਕ
- ਸਾਊਥ ਸਰੀ ਐਥਲੈਟਿਕ ਪਾਰਕ – 14 ਜੁਲਾਈ ਤੋਂ 19 ਜੁਲਾਈ ਤੱਕ
- ਹਾਲੈਂਡ ਪਾਰਕ – 18 ਤੋਂ 19 ਜੁਲਾਈ ਤੱਕ
ਸਰੀ ਸੌਕਰ ਫੈਨ ਜ਼ੋਨਜ਼ ਗਰਮੀਆਂ ਭਰ ਵਿੱਚ ਫੁੱਟਬਾਲ ਦੇ ਜਸ਼ਨ ਮਨਾਉਣ ਲਈ ਇੱਕ ਮੁਫ਼ਤ ਸਮਾਗਮ ਉਲੀਕਿਆ ਗਿਆ ਹੈ, ਜਿਸ ਵਿੱਚ ਚਾਰ ਸਥਾਨਾਂ ‘ਤੇ 100 ਤੋਂ ਵੱਧ ਲਾਈਵ ਮੈਚ ਪ੍ਰਸਾਰਣ ਦਿਖਾਏ ਜਾਣਗੇ।
ਮੌਜੂਦਾ ਸਮਾਂ-ਸੂਚੀ ਅਤੇ ਸਮਾਗਮਾਂ ਬਾਰੇ ਜਾਣਕਾਰੀ ਲਈ surreysoccerfanzones.ca ‘ਤੇ ਜਾਓ।



