ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਪਾਵਰਕਾਮ ਤੇ ਟ੍ਾਂਸਕੋ ਮੰਡਲ ਸਮਰਾਲਾ ਦੀ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਮੰਡਲ ਦਫਤਰ ਘੁਲਾਲ ਵਿਖੇ ਸਨਮਾਨ ਸਮਾਗਮ ‘ਚ 73 ਸਾਲਾ ਭੈਣਾਂ ਨੂੰ ਸ਼ਾਲ ਤੇ 75 ਸਾਲਾ ਪੁਰਸ਼ ਪੈਨਸ਼ਨਰਾਂ ਨੂੰ ਲੋਈਆਂ ਤੇ ਹਾਰ ਪਹਿਨਾ ਕੇ ਸਮਰਾਲਾ ਮੰਡਲ ਦੇ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰਰੈਸ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ‘ਚ ਤਕਰੀਬਨ 20 ਅੌਰਤਾਂ ਤੇ 28 ਪੁਰਸ਼ਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ‘ਚ ਲਗਭਗ 250 ਦੇ ਕਰੀਬ ਪੁਰਸ਼ ਤੇ ਅੌਰਤ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ‘ਚ ਉਚੇਚੇ ਤੌਰ ‘ਤੇ ਇੰਜ. ਕੇਪੀਐੱਸ ਸਿੱਧੂ ਵਧੀਕ ਨਿਗਰਾਨ ਇੰਜ. ਸਮਰਾਲਾ ਨੂੰ ਉਨਾਂ੍ਹ ਵੱਲੋਂ ਪੈਨਸ਼ਨਰਾਂ ਦੇ ਸਮੁੱਚੇ ਕੰਮਾਂ ਨੂੰ ਵਧੀਆ ਤਰੀਕੇ ਨਾਲ ਤੇ ਸਮੇਂ ਸਿਰ ਨੇਪਰੇ ਚਾੜਨ ਬਦਲੇ ਸਨਮਾਨਿਤ ਕੀਤਾ ਗਿਆ। ਸੂਬਾ ਜਨਰਲ ਸਕੱਤਰ ਧੰਨਵੰਤ ਸਿੰਘ ਭੱਠਲ ਤੇ ਭਰਪੂਰ ਸਿੰਘ ਮਾਂਗਟ ਸਰਕਲ ਪ੍ਰਧਾਨ ਰੋਪੜ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਇੰਜ. ਪੇ੍ਮ ਸਿੰਘ ਰਿਟਾ. ਐੱਸਡੀਓ, ਇੰਜ. ਜੁਗਲ ਕਿਸ਼ੋਰ ਸਾਹਨੀ, ਰਜਿੰਦਰਪਾਲ ਵਡੇਰਾ ਡਿਪਟੀ ਸੀਏਓ, ਜਗਤਾਰ ਸਿੰਘ ਪ੍ਰਰੈੱਸ ਸਕੱਤਰ, ਮਹੇਸ਼ ਕੁਮਾਰ ਖਮਾਣੋਂ, ਦਰਸ਼ਨ ਸਿੰਘ ਕੈਸ਼ੀਅਰ, ਦਰਸ਼ਨ ਸਿੰਘ ਕੋਟਾਲਾ, ਜਸਵੰਤ ਸਿੰਘ ਢੰਡਾ, ਸੁਰਜੀਤ ਵਿਸ਼ਾਦ, ਮੋਹਣ ਸਿੰਘ ਮਾਂਗਟ, ਭਰਪੂਰ ਸਿੰਘ ਸਰਕਲ ਪ੍ਰਧਾਨ, ਧਨਵੰਤ ਸਿੰਘ ਭੱਠਲ ਸੂਬਾ ਸਕੱਤਰ ਆਦਿ ਹਾਜ਼ਰ ਸਨ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


