ਸੰਜੀਵ ਗੁਪਤਾ, ਜਗਰਾਓਂ : ਪਿੰਡ ਭੁੁਮਾਲ ਵਿਖੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਸੱਦੇ ‘ਤੇ ਇਲਾਕੇ ਦੇ ਮਜਦੂਰ ਮਰਦ ਅੌਰਤਾਂ ਨੇ ਪਾਵਰਕਾਮ ਦੀ ਧੱਕੇਸ਼ਾਹੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਲਾਕਾ ਪ੍ਰਧਾਨ ਭੁੁਪਿੰਦਰ ਸਿੰਘ ਸਲੇਮਪੁੁਰ ਦੀ ਅਗਵਾਈ ‘ਚ ਇਕੱਤਰ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਜਸਵਿੰਦਰ ਸਿੰਘ ਭੁਮਾਲ ਨੇ ਦੱਸਿਆ ਪਿਛਲੇ ਸਮੇਂ ਐੱਸਸੀ ਤੇ ਪੱਛੜੇ ਵਰਗ ਤੋਂ ਛੇ ਸੋ ਯੂਨਿਟ ਦੀ ਮਾਫ਼ੀ ਖੋਹ ਲਈ ਗਈ ਸੀ ਜੋ ਕਿ ਸੰਘਰਸ਼ ਕਰਕੇ ਬਹਾਲ ਕਰਾਈ ਗਈ ਪਰ ਅਜੇ ਤਕ ਉਹ ਮਾਫ਼ੀ ਬਿੱਲਾਂ ‘ਚ ਸੋਧੀ ਨਹੀਂ ਗਈ।
ਉਨ੍ਹਾਂ ਕਿਹਾ ਇਸ ਵਾਰ ਫਿਰ ਬਿੱਲ ਵੱਧ ਆਉਣ ਕਾਰਨ ਮਜ਼ਦੂਰਾਂ ‘ਚ ਰੋਹ ਵੱਧ ਰਿਹਾ ਹੈ। ਬਿਜਲੀ ਦਫ਼ਤਰ ‘ਚ ਬੈਠੇ ਕਲਰਕ ਕਹਿੰਦੇ ਹਨ ਕਿ ਇਹ ਬਿੱਲ ਭਰਵਾਉਣੇ ਹੀ ਪੈਣਗੇ। ਅਧਿਕਾਰੀਆਂ ਨੂੰ ਪੁੱਛਣ ‘ਤੇ ਕਿਹਾ ਜਾਂਦਾ ਹੈ ਕਿ ਇਹ ਪਟਿਆਲਾ ਤੋਂ ਠੀਕ ਹੋ ਕੇ ਆਉਣਗੇ, ਤੁਸੀਂ ਜਮ੍ਹਾਂ ਨਾ ਕਰਵਾਓ ਤੁਹਾਡੇ ਮੀਟਰ ਨਹੀਂ ਕੱਟੇ ਜਾਣਗੇ।
ਮਜ਼ਦੂਰ ਆਗੂ ਕਰਮ ਸਿੰਘ ਭੁਮਾਲ ਨੇ ਕਿਹਾ ਪਾਵਰਕਾਮ ਜਲਦ ਮਸਲਾ ਹੱਲ ਕਰਕੇ ਮਜ਼ਦੂਰ ਗਰੀਬਾਂ ਨੂੰ ਇਸ ਘੁੰਮਣਘੇਰੀ ‘ਚੋਂ ਕੱਢੇ। ਨਾ ਦੀ ਹਾਲਤ ‘ਚ ਅਗਲੇ ਦਿਨਾਂ ‘ਚ ਪਾਵਰਕਾਮ ਦਫ਼ਤਰ ਦਾ ਿਘਰਾਓ ਕੀਤਾ ਜਾਵੇਗਾ। ਇਸ ਸਮੇਂ ਪਲਵਿੰਦਰ ਸਿੰਘ ਭੁਮਾਲ, ਰਾਜ ਭੁਮਾਲ, ਸੁੁਖਵਿੰਦਰ ਸਿੰਘ ਤਲਵਾੜਾ ਹਾਜ਼ਰ ਸਨ।


